ਜਾਰਡਨ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਹਾਨੀ ਮੁਲਕੀ ਨੇ ਦੁਪਹਿਰ ਹੁਸੈਨੀਏਹ ਪੈਲੇਸ 'ਚ ਬੈਠਕ ਦੌਰਾਨ ਸ਼ਾਹ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ

Jordan PM

ਅੱਮਾਨ— ਜਾਰਡਨ ਦੇ ਪ੍ਰਧਾਨ ਮੰਤਰੀ ਹਾਨੀ ਮੁਲਕੀ ਨੇ ਆਪਣੀ ਸਰਕਾਰ ਦੇ ਵਿਤੀ ਸੰਬੰਧੀ ਉਪਾਅ ਨੂੰ ਲੈ ਕੇ ਵਧਦੇ ਵਿਰੋਧ ਦੇ ਚੱਲਦੇ ਸ਼ਾਹ ਅੱਬਦੁੱਲਾ ਦੂਜੇ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਅੱਜ ਆਪਣੇ ਅਹੁਦੇ 'ਤੋਂ ਅਸਤੀਫਾ ਦੇ ਦਿੱਤਾ। ਇਕ ਸਰਕਾਰੀ ਸੂਤਰ ਨੇ ਕਿਹਾ, ''ਪ੍ਰਧਾਨ ਮੰਤਰੀ ਹਾਨੀ ਮੁਲਕੀ ਨੇ ਦੁਪਹਿਰ ਹੁਸੈਨੀਏਹ ਪੈਲੇਸ 'ਚ ਬੈਠਕ ਦੌਰਾਨ ਸ਼ਾਹ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ, ਜਿਸ ਨੂੰ ਸ਼ਾਹ ਨੇ ਸਵੀਕਾਰ ਕਰ ਲਿਆ।''
ਸ਼ਾਹ ਨੇ ਸਿੱਖਿਆ ਮੰਤਰੀ ਅਲ ਰਿਆਜ਼ ਨਾਲ ਨਵੀਂ ਸਰਕਾਰ ਦਾ ਗਠਨ ਕਰਨ ਨੂੰ ਕਿਹਾ। ਬੁੱਧਵਾਰ ਨੂੰ ਸਰਕਾਰ ਨੇ ਆਮਦਨ ਟੈਕਸ ਕਾਨੂੰਨ ਦੇ ਇਕ ਮਸੌਦੇ ਨੂੰ ਮਨਜੂਰੀ ਦੇਣ ਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੀਆਂ ਸਿਫਾਰਿਸ਼ਾ ਦੇ ਆਧਾਰ 'ਤੇ ਨਵੀਆਂ ਕੀਮਤਾਂ 'ਚ ਵਾਧੇ ਦਾ ਐਲਾਨ ਕਰਨ ਤੋਂ ਬਾਅਦ ਰਾਜਧਾਨੀ ਅੱਮਾਨ ਤੇ ਕਈ ਹੋਰ ਸ਼ਹਿਰਾਂ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ  ਹੋ ਗਏ ਸੀ। ਪ੍ਰਦਰਸ਼ਨਕਾਰੀਆਂ ਨੇ ਮੁਲਕੀ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਸੀ। ਸ਼ਾਹ ਨਾਲ ਬੈਠਕ ਤੋਂ ਪਹਿਲਾਂ ਅੱਮਾਨ 'ਚ ਮੁਲਕੀ ਦੇ ਦਫਤਰ ਬਾਹਰ ਕਰੀਬ 1,500 ਪ੍ਰਦਰਸ਼ਨਕਾਰੀ ਜਮਾਂ ਹੋ ਗਏ ਸਨ।