ਸੀਤਾਰਮਨ ਦੀ ਪਾਕਿ ਨੂੰ ਚਿਤਾਵਨੀ, ਉਕਸਾਉਣ 'ਤੇ ਦੇਵਾਂਗੇ ਮੂੰਹਤੋੜ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੇਂਦਰ ਸਰਕਾਰ ਦੀਆਂ ਉਪਲਬਧੀਆਂ ਨੂੰ ਲੈ ਕੇ ਬੁਲਾਈ ਗਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਡਾ ਕੰਮ ਰਮਜ਼ਾਨ ਦੇ ਮਹੀਨੇ...

Warning of Sitharaman

ਕੇਂਦਰ ਸਰਕਾਰ ਦੀਆਂ ਉਪਲਬਧੀਆਂ ਨੂੰ ਲੈ ਕੇ ਬੁਲਾਈ ਗਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਡਾ ਕੰਮ ਰਮਜ਼ਾਨ ਦੇ ਮਹੀਨੇ ਵਿਚ ਗੋਲੀਬੰਦੀ ਦੀ ਸਮੀਖਿਆ ਕਰਨਾ ਨਹੀਂ ਹੈ। ਸਾਡਾ ਕੰਮ ਸਰਹੱਦ ਦੀ ਸੁਰੱਖਿਆ ਕਰਨਾ ਹੈ। ਕੋਈ ਵੀ ਬੇਵਜ੍ਹਾ ਜੰਗਬੰਦੀ ਦਾ ਉਲੰਘਣ ਕਰੇਗਾ ਤਾਂ ਅਸੀਂ ਉਸ ਦਾ ਜਵਾਬ ਦੇਵਾਂਗੇ ਅਤੇ ਅਸੀਂ ਅਲਰਟ 'ਤੇ ਹਾਂ। ਦੇਸ਼ ਦੀ ਰੱਖਿਆ ਕਰਨਾ ਸਾਡਾ ਕਰੱਤਵ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਨੇ ਫ਼ੌਜ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਜੰਮੂ ਕਸ਼ਮੀਰ ਵਿਚ ਰਮਜ਼ਾਨ ਦੌਰਾਨ ਗੋਲੀਬੰਦੀ ਲਾਗੂ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਫ਼ੈਸਲਾ ਦਾ ਸਨਮਾਨ ਕਰਦੇ ਹਾਂ ਪਰ ਫ਼ੌਜ ਦੇ ਕੋਲ ਹੁਣ ਵੀ ਜਵਾਬੀ ਕਾਰਵਾਈ ਕਰਨ ਦਾ ਬਦਲ ਹੈ। ਜੇਕਰ ਫ਼ੌਜ ਨੂੰ ਉਕਸਾਇਆ ਗਿਆ ਤਾਂ ਜ਼ਰੂਰ ਜਵਾਬ ਦੇਵਾਂਗੇ।

ਇਸ ਦੌਰਾਨ ਜਦੋਂ ਪਾਕਿਸਤਾਨ ਨਾਲ ਗੱਲਬਾਤ ਨੂੰ ਲੈ ਕੇ ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲਾ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਅਤਿਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ ਹਨ ਅਤੇ ਇਹੀ ਸਾਡੀ ਸਰਕਾਰ ਦਾ ਰੁਖ਼ ਹੈ। ਰਾਫ਼ੇਲ ਡੀਲ ਨੂੰ ਲੈ ਕੇ ਵਿਰੋਧੀਟਾਂ ਵਲੋਂ ਉਠਾਏ ਗਏ ਸਵਾਲਾਂ 'ਤੇ ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਸਾਰੇ ਦੋਸ਼ ਬੇਬੁਨਿਆਦ ਅਤੇ ਨਿਰਾਧਾਰ ਹਨ। ਇਸ ਡੀਲ ਵਿਚ ਇਕ ਪੈਸੇ ਦਾ ਵੀ ਘਪਲਾ ਨਹੀਂ ਹੋਇਆ ਹੈ। ਇਹ ਦੋ ਸਰਕਾਰਾਂ ਦੇ ਵਿਚਕਾਰ ਦਾ ਐਗਰੀਮੈਂਟ ਹੈ। ਉਨ੍ਹਾਂ ਕਿਹਾ ਕਿ ਰਾਫ਼ੇਲ ਜਹਾਜ਼ ਦੀ ਕੀਮਤ ਨੂੰ ਲੈ ਕੇ ਗ਼ਲਤ ਤੁਲਨਾ ਕੀਤੀ ਜਾ ਰਹੀ ਹੈ।

ਇਸ ਡੀਲ ਵਿਚ ਕੋਈ ਘਪਲਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਦੱਸ ਦਿਤਾ ਗਿਆ ਹੈ ਕਿ ਭਾਰਤ-ਰੂਸ ਦੇ ਵਿਚਕਾਰ ਰੱਖਿਆ ਸਬੰਧ ਬਹੁਤ ਪੁਰਾਣੇ ਹਨ। ਸੀਏਏਟੀਐਸਏ ਪਾਬੰਦੀ ਇਸ 'ਤੇ ਅਸਰ ਨਹੀਂ ਪਾ ਸਕਦੇ।ਰੱਖਿਆ ਮੰਤਰੀ ਨੇ ਕਿਹਾ ਕਿ ਫਿਲਹਾਲ ਫ਼ੌਜ ਦੇ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ। ਰਾਫ਼ੇਲ ਡੀਲ ਨੂੰ ਲੈ ਕੇ ਉਠਾਏ ਜਾ ਰਹੇ ਵਿਰੋਧ ਦੇ ਦੋਸ਼ ਗ਼ਲਤ ਹਨ। ਉਨ੍ਹਾਂ ਕਿਹਾ ਕਿ ਫ਼ੌਜ ਦੇ ਕੋਲ ਅਜੇ ਫ਼ੰਡ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਅੰਕੜੇ ਵੀ ਜਾਰੀ ਕੀਤੇ।