ਅਫ਼ਗਾਨਿਸਤਾਨ ਦੇ ਸਕੂਲਾਂ ਵਿਚ 80 ਵਿਦਿਆਰਥਣਾਂ ਨੂੰ ਦਿਤਾ ਗਿਆ ਜ਼ਹਿਰ: ਰਿਪੋਰਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਦਿਆਰਥਣਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ

Image: For representation purpose only


ਕਾਬੁਲ: ਉਤਰੀ ਅਫ਼ਗਾਨਿਸਤਾਨ ਵਿਚ ਦੋ ਵੱਖ-ਵੱਖ ਘਟਨਾਵਾਂ ਵਿਚ 80 ਪ੍ਰਾਇਮਰੀ ਸਕੂਲ ਵਿਦਿਆਰਥਣਾਂ ਨੂੰ ਜ਼ਹਿਰ ਦਿਤਾ ਗਿਆ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਕ ਸਥਾਨਕ ਸਿੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਗਸਤ 2021 ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਅਤੇ ਅਫ਼ਗਾਨ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਨੂੰ ਦਬਾਉਣ ਤੋਂ ਬਾਅਦ ਇਹ ਅਜਿਹਾ ਪਹਿਲਾ ਮਾਮਲਾ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਲੁਧਿਆਣਾ ਤਿਹਰਾ ਕਤਲ ਕੇਸ: 15 ਦਿਨ ਬਾਅਦ ਕਾਤਲ ਗ੍ਰਿਫ਼ਤਾਰ, 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁਕਿਆ ਮੁਲਜ਼ਮ 

ਸਿੱਖਿਆ ਅਧਿਕਾਰੀ ਨੇ ਕਿਹਾ ਕਿ ਜ਼ਹਿਰ ਦੇਣ ਵਾਲੇ ਵਿਅਕਤੀ ਦੀ ਨਿੱਜੀ ਰੰਜਿਸ਼ ਸੀ। ਇਹ ਘਟਨਾਵਾਂ ਸਰ-ਏ-ਪੁਲ ਸੂਬੇ 'ਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਵਾਪਰੀਆਂ। ਸੂਬਾਈ ਸਿੱਖਿਆ ਵਿਭਾਗ ਦੇ ਮੁਖੀ ਮੁਹੰਮਦ ਰਹਿਮਾਨੀ ਨੇ ਦਸਿਆ ਕਿ ਜ਼ਹਿਰ ਦੀ ਘਟਨਾ ਸੰਘਚਰਕ ਜ਼ਿਲ੍ਹੇ ਵਿਚ ਹੋਈ ਹੈ। ਉਨ੍ਹਾਂ ਦਸਿਆ ਕਿ ਨਸਵਾਨ-ਏ-ਕਬੋਦ ਆਬ ਸਕੂਲ ਵਿਚ 60 ਵਿਦਿਆਰਥਣਾਂ ਨੂੰ ਜ਼ਹਿਰ ਦਿਤਾ ਗਿਆ ਅਤੇ ਨਸਵਾਨ-ਏ-ਫੈਜ਼ਾਬਾਦ ਸਕੂਲ ਵਿਚ ਵੀ ਵਿਦਿਆਰਥਣਾਂ ਨੂੰ ਜ਼ਹਿਰ ਦਿਤਾ ਗਿਆ।

ਇਹ ਵੀ ਪੜ੍ਹੋ: ਨੌਜੁਆਨਾਂ ਨੇ ਰੋਕਿਆ ਕੈਬਨਿਟ ਮੰਤਰੀ ਬਲਕਾਰ ਸਿੰਘ ਦਾ ਕਾਫ਼ਲਾ, ਪਾਇਲਟ ਗੱਡੀ ‘ਤੇ ਮਾਰੀ ਇੱਟ

ਅਜੇ ਤਕ ਇਸ ਗੱਲ ਦੀ ਕੋਈ ਸੂਚਨਾ ਨਹੀਂ ਹੈ ਕਿ ਲੜਕੀਆਂ ਨੂੰ ਜ਼ਹਿਰ ਕਿਵੇਂ ਦਿਤਾ ਗਿਆ। ਲੜਕੀਆਂ ਦੀ ਉਮਰ ਅਤੇ ਉਹ ਕਿਹੜੀ ਜਮਾਤ ਵਿਚ ਪੜ੍ਹਦੀਆਂ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸੇ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਨਵੰਬਰ ਵਿਚ ਗੁਆਂਢੀ ਦੇਸ਼ ਈਰਾਨ ਵਿਚ ਵਾਪਰੀ ਸੀ।