ਆਸਟ੍ਰੇਲੀਆ ਦੇ ਸਿਡਨੀ ਵਿਚ ਭਿਆਨਕ ਹੜ੍ਹ, ਲਗਭਗ 50,000 ਲੋਕ ਪ੍ਰਭਾਵਿਤ
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੇਰੋਟ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਦਾ ਹੁਕਮ ਦਿੱਤਾ ਗਿਆ ਹੈ।
ਸਿਡਨੀ: ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਹੜ੍ਹ ਕਾਰਨ ਸੈਂਕੜੇ ਘਰਾਂ ਵਿਚ ਪਾਣੀ ਭਰ ਗਿਆ ਹੈ ਅਤੇ ਲਗਭਗ 50,000 ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਊ ਸਾਊਥ ਵੇਲਜ਼ ਡਿਜ਼ਾਸਟਰ ਸਰਵਿਸਿਜ਼ ਮੈਨੇਜਰ ਐਸ਼ਲੇ ਸੁਲੀਵਨ ਨੇ ਦੱਸਿਆ ਕਿ ਐਮਰਜੈਂਸੀ ਰਿਸਪਾਂਸ ਟੀਮਾਂ ਨੇ ਸਿਡਨੀ ਵਿਚ ਘਰਾਂ ਜਾਂ ਕਾਰਾਂ ਵਿਚ ਹੜ੍ਹ ਆਉਣ ਕਾਰਨ ਫਸੇ ਲੋਕਾਂ ਨੂੰ ਬਚਾਉਣ ਲਈ ਰਾਤੋ ਰਾਤ 100 ਤੋਂ ਵੱਧ ਥਾਵਾਂ ’ਤੇ ਬਚਾਅ ਕਾਰਜ ਕੀਤੇ।
Sydney floods impact 50,000 around Australia's largest city
ਡੈਮਾਂ ਵਿਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਤੇਜ਼ ਬਾਰਿਸ਼ ਕਾਰਨ ਜਲ ਭੰਡਾਰਾਂ ਦੇ ਬੰਨ੍ਹ ਟੁੱਟ ਗਏ ਸਨ। 50 ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿਚ ਪਿਛਲੇ 16 ਮਹੀਨਿਆਂ ਵਿਚ ਇਹ ਚੌਥਾ ਹੜ੍ਹ ਹੈ। ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਰਾਤੋ ਰਾਤ ਸਥਾਨਕ ਸਰਕਾਰ ਦੇ ਅਧੀਨ 23 ਖੇਤਰਾਂ ਵਿਚ ਆਫ਼ਤ ਘੋਸ਼ਿਤ ਕੀਤੀ ਅਤੇ ਹੜ੍ਹ ਪੀੜਤਾਂ ਲਈ ਫੈਡਰਲ ਸਰਕਾਰ ਦੀ ਫੰਡਿੰਗ ਪ੍ਰਦਾਨ ਕੀਤੀ।
Sydney floods impact 50,000 around Australia's largest city
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੇਰੋਟ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਦਾ ਹੁਕਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹੜ੍ਹ ਕਾਰਨ 50,000 ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ 'ਚੋਂ 32,000 ਸੋਮਵਾਰ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ। ਉਹਨਾਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ।
Sydney floods impact 50,000 around Australia's largest city
ਮੌਸਮ ਵਿਗਿਆਨ ਬਿਊਰੋ ਦੇ ਮੌਸਮ ਵਿਗਿਆਨੀ ਜੋਨਾਥਨ ਹਾਉ ਨੇ ਕਿਹਾ ਕਿ ਦੱਖਣੀ ਸਿਡਨੀ ਦੇ ਕੁਝ ਹਿੱਸਿਆਂ ਵਿਚ 24 ਘੰਟਿਆਂ ਵਿਚ 20 ਸੈਂਟੀਮੀਟਰ (ਲਗਭਗ ਅੱਠ ਇੰਚ) ਤੋਂ ਵੱਧ ਮੀਂਹ ਪਿਆ, ਜੋ ਸ਼ਹਿਰ ਦੀ ਸਾਲਾਨਾ ਔਸਤ ਬਾਰਸ਼ ਦੇ 17 ਪ੍ਰਤੀਸ਼ਤ ਤੋਂ ਵੱਧ ਹੈ।