ਨਾਗਾਲੈਂਡ ਵਿਚ ਪਹਾੜ ਤੋਂ ਡਿੱਗੀਆਂ ਚਟਾਨਾਂ ਨੇ 3 ਕਾਰਾਂ ਨੂੰ ਕੁਚਲਿਆ, 2 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਜੇ ਤੱਕ ਪੀੜਤਾਂ ਦੀ ਪਛਾਣ ਨਹੀਂ ਹੋ ਸਕੀ

photo

 

ਨਵੀਂ ਦਿੱਲੀ : ਮੰਗਲਵਾਰ ਸ਼ਾਮ ਨੂੰ ਨਾਗਾਲੈਂਡ ਦੇ ਦੀਮਾਪੁਰ ਤੇ ਕੋਹਿਮਾ ਦੇ ਵਿਚਾਲੇ ਚੁਮੂਕੇਦੀਮਾ 'ਚਇਕ ਪਹਾੜੀ ਤੋਂ ਇਕ ਚੱਟਾਨ ਡਿੱਗਣੀ ਸ਼ੁਰੂ ਹੋਈ, ਜਿਸ ਦੀ ਲਪੇਟ 'ਚ ਆ ਕੇ ਸੜਕ 'ਤੇ ਜਾ ਰਹੀਆਂ 3 ਕਾਰਾਂ ਪੂਰੀ ਤਰ੍ਹਾਂ ਚਕਨਾਚੂਰ ਹੋ ਗਈਆਂ। ਇਸ ਹਾਦਸੇ ਵਿੱਚ ਕਾਰ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ।

ਭਾਰੀ ਮੀਂਹ ਕਾਰਨ ਸ਼ਾਮ 5 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਵਿੱਚ 3 ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਾਲਾਂਕਿ, ਅਜੇ ਤੱਕ ਪੀੜਤਾਂ ਦੀ ਪਛਾਣ ਨਹੀਂ ਹੋ ਸਕੀ। ਇਸ ਹਾਦਸੇ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਸ ਪੱਥਰ ਦੇ ਡਿੱਗਣ ਕਾਰਨ 2 ਕਾਰਾਂ ਚਕਨਾਚੂਰ ਹੋ ਗਈਆਂ।

ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਹਾਦਸੇ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਈ।