Dal Khalsa News : ਭਾਰਤ ਦੇ ਅਤਿ ਲੋੜੀਂਦੇ ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਦਾ ਲਾਹੌਰ ਦੇ ਹਸਪਤਾਲ ‘ਚ ਦਿਹਾਂਤ

ਏਜੰਸੀ

ਖ਼ਬਰਾਂ, ਕੌਮਾਂਤਰੀ

Dal Khalsa News :ਬੀਤੇ ਦਿਨ ਪਾਕਿਸਤਾਨ ਦੇ ਇੱਕ ਹਸਪਤਾਲ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਹੋਈ ਸੀ ਮੌਤ 

Dal Khalsa News :Gajinder Singh, the founder of India's much needed Dal Khalsa, passed away in a hospital in Lahore

 

Gajinder Singh, the founder of India's much needed Dal Khalsa, passed away in a hospital in Lahore - ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਦੀ ਲਾਹੌਰ 'ਚ ਦਿਹਾਂਤ  ਹੋ ਗਿਆ ਹੈ। ਦਲ ਖਾਲਸਾ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਗਜਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਪਾਕਿਸਤਾਨ ਦੇ ਇੱਕ ਹਸਪਤਾਲ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਸੀ। 

ਨਨਕਾਣਾ ਸਾਹਿਬ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਦੇ ਨਾਲ ਇਹ ਵੀ ਪਤਾ ਲੱਗਾ ਹੈ ਕਿ ਭਾਈ ਗਜੇਂਦਰ ਸਿੰਘ ਦੀ ਧੀ ਬਿਕਰਮ ਕੌਰ ਵਿਦੇਸ਼ ਤੋਂ ਆਪਣੇ ਪਿਤਾ ਕੋਲ ਪਹੁੰਚ ਚੁੱਕੀ ਹੈ । ਸੂਤਰਾਂ ਅਨੁਸਾਰ ਭਾਈ ਗਜੇਂਦਰ ਸਿੰਘ ਨੂੰ ਵੈਂਟੀਲੇਟਰ ’ਤੇ ਵੇਖਿਆ ਗਿਆ ਹੈ।

ਗਜਿੰਦਰ ਸਿੰਘ 29 ਸਤੰਬਰ 1981 ਵਿੱਚ ਦਲ ਖਾਲਸਾ ਦੇ ਮੈਂਬਰਾਂ ਨਾਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਦੀ ਗ੍ਰਿਫ਼ਤਾਰੀ ਦੇ ਰੋਸ ਵਿੱਚ ਏਅਰ ਇੰਡਿਆ ਦਾ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਿਆ ਸੀ, ਜਿੱਥੇ ਉਸ ਨੂੰ ਅਤੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 13 ਸਾਲ 4 ਮਹਿਨੇ ਦੀ ਕੈਦ ਤੋਂ ਬਾਅਦ, ਗਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਹੀ ਰਹਿਣ ਦਾ ਮਨ ਬਣਾ ਲਿਆ। 1970 ਵਿੱਚ ਡੇਰਾ ਬੱਸੀ ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਲਸੇ ਦੌਰਾਨ ਮੂੰਹ 'ਤੇ ਪਰਚੇ ਸੁੱਟਣ ਕਾਰਨ ਪੁਲਿਸ ਤਸੱਦਦ ਦਾ ਸ਼ਿਕਾਰ ਹੋਣ ਕਾਰਨ ਚਰਚਾ ਵਿੱਚ ਰਿਹਾ ਅਤੇ 1975 ਵਿੱਚ “ਪੰਜ ਤੀਰ ਹੋਰ” ਅਤੇ ਭਾਰਤ ਸਰਕਾਰ ਵੱਲੋਂ ਦੇਸ਼ ਵਿਰੋਧੀ ਹੋਣ ਕਾਰਣ ਪਾਬੰਦੀ ਲਾ ਦਿੱਤੀ ਗਈ ਸੀ।
ਭਾਰਤ ਸਰਕਾਰ ਵੱਲੋਂ ਗਜਿੰਦਰ ਸਿੰਘ ਦਾ 20 ਅਤਿ ਲੋੜੀਂਦੇ ਅੱਤਵਾਦੀ ਵਿਅਕਤੀਆਂ ਦੀ ਸੂਚੀ ਵਿੱਚ ਨਾਮ ਸ਼ਾਮਲ ਕੀਤਾ ਗਿਆ ਸੀ। 2018 ਵਿੱਚ ਉਸ ਦੀ ਪਤਨੀ ਮਨਜੀਤ ਕੋਰ ਦੀ ਇਲਾਜ ਅਧੀਨ ਜਰਮਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਲਾਹੌਰ ਸ਼ਹਿਰ ਵਿੱਚ ਪਹਿਲਾ ਵੀ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਵੱਲੋਂ ਹਰਪ੍ਰੀਤ ਸਿੰਘ ਪੀ.ਐਚ.ਡੀ, ਪਰਮਜੀਤ ਸਿੰਘ ਪੰਜਵੜ ਸਮੇਤ ਭਾਰਤ ਲਈ ਲੋੜੀਂਦੇ ਅਨੇਕਾਂ ਕਸ਼ਮੀਰੀ ਅੱਤਵਾਦੀ ਗੋਲੀਆਂ ਨਾਲ ਮਾਰੇ ਜਾ ਚੁੱਕੇ ਹਨ।