UK Election Result News: ਪ੍ਰੀਤ ਕੌਰ ਗਿੱਲ ਤੀਜੇ ਵਾਰ ਬਣੇ ਸਾਂਸਦ, ਲੇਬਰ ਪਾਰਟੀ ਵਲੋਂ ਬ੍ਰਮਿੰਘਮ ਐਜ਼ਬਾਸਟਨ ਤੋਂ ਜਿੱਤੇ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

UK Election Result News: ਪ੍ਰੀਤ ਕੌਰ ਗਿੱਲ ਨੂੰ ਪਹਿਲੀ ਮਹਿਲਾ ਸਿੱਖ ਸਾਂਸਦ ਹੋਣ ਦਾ ਵੀ ਮਾਣ ਹਾਸਲ

Preet Kaur Gill became MP for the third time UK Election Result News

Preet Kaur Gill became MP for the third time UK Election Result News: ਪ੍ਰੀਤ ਕੌਰ ਗਿੱਲ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ। ਪ੍ਰੀਤ ਕੌਰ ਗਿੱਲ ਲੇਬਰ ਪਾਰਟੀ ਵਲੋਂ  ਬ੍ਰਮਿੰਘਮ ਐਜ਼ਬਾਸਟਨ ਤੋਂ ਚੋਣ ਜਿੱਤੇ ਹਨ। ਪ੍ਰੀਤ ਕੌਰ ਗਿੱਲ ਨੂੰ ਪਹਿਲੀ ਮਹਿਲਾ ਸਿੱਖ ਸਾਂਸਦ ਹੋਣ ਦਾ ਵੀ ਮਾਣ ਹਾਸਲ ਹੈ।

ਗਿੱਲ ਨੇ ਲੇਬਰ ਪਾਰਟੀ ਦਾ ਗੜ੍ਹ ਰਹੀ ਸੀਟ 'ਤੇ 16,599 ਵੋਟਾਂ ਹਾਸਲ ਕੀਤੀਆਂ ਅਤੇ 44.3 ਫੀਸਦੀ ਵੋਟਾਂ ਨਾਲ ਜਿੱਤ ਹਾਸਲ ਕੀਤੀ।  ਕੰਜ਼ਰਵੇਟਿਵ ਉਮੀਦਵਾਰ ਅਸ਼ਵੀਰ ਸੰਘਾ 8,231 ਵੋਟਾਂ ਨਾਲ ਦੂਜੇ ਨੰਬਰ ’ਤੇ ਰਹੇ ਅਤੇ ਮੌਜੂਦਾ ਸੰਸਦ ਮੈਂਬਰ ਗਿੱਲ ਨੂੰ 8,368 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਹੋਈ।

ਗਿੱਲ ਬ੍ਰਿਟੇਨ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਬਣੀ ਸੀ ਜਦੋਂ ਉਹ 2017 ਵਿਚ ਪਹਿਲੀ ਵਾਰ ਇਸ ਹਲਕੇ ਤੋਂ ਚੁਣੀ ਗਈ ਸੀ।