ਪਾਕਿ ਤੇ ਅਮਰੀਕਾ ਵਿਚਾਲੇ ਵਪਾਰ ਗੱਲਬਾਤ ਦਾ ਅਹਿਮ ਦੌਰ ਸਮਾਪਤ
ਮਰੀਕਾ ਵਲੋਂ ਹੋਰ ਵਪਾਰਕ ਭਾਈਵਾਲਾਂ ਨਾਲ ਇਸੇ ਤਰ੍ਹਾਂ ਦੀ ਗੱਲਬਾਤ ਪੂਰੀ ਕਰਨ ਤੋਂ ਬਾਅਦ ਹੀ ਰਸਮੀ ਐਲਾਨ ਕੀਤੇ ਜਾਣ ਦੀ ਉਮੀਦ
ਇਸਲਾਮਾਬਾਦ : ਪਾਕਿਸਤਾਨ ਅਤੇ ਅਮਰੀਕਾ ਨੇ ਵਪਾਰ ਗੱਲਬਾਤ ਦਾ ਇਕ ਮਹੱਤਵਪੂਰਨ ਦੌਰ ਪੂਰਾ ਕਰ ਲਿਆ ਹੈ ਅਤੇ ਇਕ ਸਮਝੌਤੇ ਉਤੇ ਸਹਿਮਤੀ ਬਣ ਗਈ ਹੈ ਜੋ ਦੇਸ਼ ਦੇ ਪ੍ਰਮੁੱਖ ਨਿਰਯਾਤ ਖੇਤਰਾਂ ਦੇ ਭਵਿੱਖ ਨੂੰ ਆਕਾਰ ਦੇ ਸਕਦਾ ਹੈ।
ਮੀਡੀਆ ’ਚ ਆਈਆਂ ਖ਼ਬਰਾਂ ਮੁਤਾਬਕ ਦੋਵੇਂ ਧਿਰਾਂ ਵਿਚਾਲੇ ਸਹਿਮਤੀ ਬਣ ਗਈ ਹੈ ਪਰ ਅਮਰੀਕਾ ਵਲੋਂ ਹੋਰ ਵਪਾਰਕ ਭਾਈਵਾਲਾਂ ਨਾਲ ਇਸੇ ਤਰ੍ਹਾਂ ਦੀ ਗੱਲਬਾਤ ਪੂਰੀ ਕਰਨ ਤੋਂ ਬਾਅਦ ਹੀ ਰਸਮੀ ਐਲਾਨ ਕੀਤੇ ਜਾਣ ਦੀ ਉਮੀਦ ਹੈ।
ਵਾਸ਼ਿੰਗਟਨ ਵਿਚ ਗੱਲਬਾਤ ਪੂਰੀ ਕਰਨ ਲਈ 9 ਜੁਲਾਈ ਦੀ ਸਮਾਂ ਸੀਮਾ ਤੋਂ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਸਹਿਮਤੀ ਬਣੀ, ਜਿੱਥੇ ਵਣਜ ਸਕੱਤਰ ਜਵਾਦ ਪਾਲ ਨੇ ਪਾਕਿਸਤਾਨੀ ਵਫਦ ਦੀ ਅਗਵਾਈ ਵਿਚ ਇਕ ਲੰਮੇ ਸਮੇਂ ਦੇ ਆਪਸੀ ਟੈਰਿਫ ਸਮਝੌਤੇ ਨੂੰ ਅੰਤਿਮ ਰੂਪ ਦਿਤਾ ਜੋ ਪਾਕਿਸਤਾਨੀ ਨਿਰਯਾਤ ਮੁੱਖ ਤੌਰ ਉਤੇ ਟੈਕਸਟਾਈਲ ਅਤੇ ਖੇਤੀਬਾੜੀ ਉਤਪਾਦਾਂ ਉਤੇ 29 ਫ਼ੀ ਸਦੀ ਟੈਰਿਫ ਨੂੰ ਦੁਬਾਰਾ ਲਗਾਉਣ ਤੋਂ ਰੋਕੇਗਾ।