Modi Visits Trinidad and Tobago : Trinidad and Tobago ਦੇ ਭਾਰਤੀ ਮੂਲ ਦੇ ਛੇਵੀਂ ਪੀੜ੍ਹੀ ਦੇ ਲੋਕਾਂ ਨੂੰ ਮਿਲੇਗਾ OCI ਕਾਰਡ
Modi Visits Trinidad and Tobago : ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਐਲਾਨ
Modi Visits Trinidad and Tobago, Sixth Generation People of Indian Origin in Trinidad and Tobago will get OCI Card ਤ੍ਰਿਨੀਦਾਦ ਅਤੇ ਟੋਬੈਗੋ ਦੇ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੋਰਟ ਆਫ਼ ਸਪੇਨ ਵਿਚ ਪ੍ਰਵਾਸੀ ਭਾਰਤੀਆਂ ਲਈ ਇਕ ਵੱਡਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤ੍ਰਿਨੀਦਾਦ ਅਤੇ ਟੋਬੈਗੋ ਵਿਚ ਭਾਰਤੀ ਮੂਲ ਦੇ ਛੇਵੀਂ ਪੀੜ੍ਹੀ ਦੇ ਨਾਗਰਿਕਾਂ ਨੂੰ ਹੁਣ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡ ਮਿਲੇਗਾ। ਇਹ ਕਾਰਡ ਮਿਲਣ ਤੋਂ ਬਾਅਦ, ਪ੍ਰਵਾਸੀ ਭਾਰਤੀ ਬਿਨਾਂ ਕਿਸੇ ਪਾਬੰਦੀ ਦੇ ਭਾਰਤ ਵਿਚ ਰਹਿ ਸਕਣਗੇ ਅਤੇ ਕੰਮ ਕਰ ਸਕਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਪੋਰਟ ਆਫ਼ ਸਪੇਨ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕਿਹਾ ‘ਮੈਨੂੰ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਤ੍ਰਿਨੀਦਾਦ ਅਤੇ ਟੋਬੈਗੋ ਵਿਚ ਭਾਰਤੀ ਪ੍ਰਵਾਸੀਆਂ ਦੀ ਛੇਵੀਂ ਪੀੜ੍ਹੀ ਨੂੰ ਓਸੀਆਈ ਕਾਰਡ ਦਿਤੇ ਜਾਣਗੇ। ਅਸੀਂ ਸਿਰਫ਼ ਖ਼ੂਨ ਜਾਂ ਉਪਨਾਮ ਨਾਲ ਨਹੀਂ ਜੁੜੇ ਹੋਏ ਹਾਂ। ਅਸੀਂ ਅਪਣੇਪਣ ਨਾਲ ਜੁੜੇ ਹੋਏ ਹਾਂ। ਭਾਰਤ ਤੁਹਾਡਾ ਸਵਾਗਤ ਕਰਦਾ ਹੈ ਅਤੇ ਤੁਹਾਨੂੰ ਗਲੇ ਲਗਾਉਂਦਾ ਹੈ।’
ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਨਿੱਜੀ ਤੌਰ 'ਤੇ ਭਾਰਤ ਆਉਣ ਲਈ ਉਤਸ਼ਾਹਤ ਕਰਦਾ ਹਾਂ, ਸਿਰਫ਼ ਸੋਸ਼ਲ ਮੀਡੀਆ ਰਾਹੀਂ ਹੀ ਨਹੀਂ। ਤੁਹਾਨੂੰ ਅਪਣੇ ਪੁਰਖਿਆਂ ਦੇ ਪਿੰਡਾਂ ਦਾ ਦੌਰਾ ਕਰਨਾ ਚਾਹੀਦਾ ਹੈ। ਉਸ ਮਿੱਟੀ 'ਤੇ ਚੱਲਣਾ ਚਾਹੀਦਾ ਹੈ ਜਿਸ 'ਤੇ ਉਹ ਤੁਰੇ ਸਨ। ਅਪਣੇ ਬੱਚਿਆਂ ਅਤੇ ਗੁਆਂਢੀਆਂ ਨੂੰ ਵੀ ਲਿਆਉ। ਕਿਸੇ ਵੀ ਵਿਅਕਤੀ ਨੂੰ ਲਿਆਉ ਜੋ ਚਾਹ ਦਾ ਕੱਪ ਅਤੇ ਚੰਗੀ ਕਹਾਣੀ ਦਾ ਆਨੰਦ ਲੈਣਾ ਪਸੰਦ ਕਰਦਾ ਹੈ। ਅਸੀਂ ਖੁੱਲ੍ਹੇ ਦਿਲ, ਨਿੱਘ ਅਤੇ ਜਲੇਬੀਆਂ ਨਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਾਂਗੇ।
ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਨੀਦਾਦ ਅਤੇ ਟੋਬੈਗੋ ਨੂੰ ਭਾਰਤ ਦੇ ਯੂਨੀਫ਼ਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਸਿਸਟਮ ਨੂੰ ਅਪਣਾਉਣ ਵਾਲਾ ਪਹਿਲਾ ਦੇਸ਼ ਬਣਨ ਲਈ ਵਧਾਈ ਵੀ ਦਿਤੀ। ਉਨ੍ਹਾਂ ਕਿਹਾ, "ਮੈਂ ਤ੍ਰਿਨੀਦਾਦ ਅਤੇ ਟੋਬੈਗੋ ਨੂੰ ਭਾਰਤੀ ਯੂਪੀਆਈ ਅਪਣਾਉਣ ਵਾਲਾ ਪਹਿਲਾ ਦੇਸ਼ ਬਣਨ ਲਈ ਵਧਾਈ ਦਿੰਦਾ ਹਾਂ। ਹੁਣ ਪੈਸੇ ਭੇਜਣਾ ਗੁੱਡ ਮਾਰਨਿੰਗ ਟੈਕਸਟ ਸੁਨੇਹਾ ਭੇਜਣ ਜਿੰਨਾ ਆਸਾਨ ਹੋਵੇਗਾ। ਮੈਂ ਵਾਅਦਾ ਕਰਦਾ ਹਾਂ ਕਿ ਇਹ ਵੈਸਟ ਇੰਡੀਜ਼ ਦੀ ਗੇਂਦਬਾਜ਼ੀ ਨਾਲੋਂ ਤੇਜ਼ ਹੋਵੇਗਾ।"
(For more news apart from Modi Visits Trinidad and Tobago, Sixth Generation People of Indian Origin in Trinidad and Tobago will get OCI Card stay tuned to Rozana Spokesman.)