North Korea News : ਉੱਤਰੀ ਕੋਰੀਆ 'ਚ 30 ਅਧਿਕਾਰੀਆਂ ਨੂੰ ਸੁਣਾਈ ਮੌਤ ਦੀ ਸਜ਼ਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

North Korea News : ਹੜ੍ਹਾਂ ਨਾਲ ਨਜਿੱਠਣ 'ਚ ਰਹੇ ਸਨ ਅਸਫ਼ਲ 

North Korean dictator Kim-Jong-un

North Korea News : ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ- ਜੋਂਗ-ਉਨ ਨੇ ਦੇਸ਼ ਦੇ 30 ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ । ਦੱਖਣੀ ਕੋਰੀਆਈ ਮੀਡੀਆ ਟੀ.ਵੀ.  ਚੋਸੁਨ ਦੀ ਰਿਪੋਰਟ ਮੁਤਾਬਕ ਇਹ ਅਧਿਕਾਰੀ ਉੱਤਰੀ ਕੋਰੀਆ 'ਚ ਆਏ ਹੜ੍ਹਾਂ ਨਾਲ ਨਜਿੱਠਣ 'ਚ ਨਾਕਾਮ ਰਹੇ। ਇਸ ਲਈ ਇਨ੍ਹਾਂ ਨੂੰ ਸਜ਼ਾ ਦਿਤੀ ਗਈ। ਦਰਅਸਲ ਜੁਲਾਈ 'ਚ ਉੱਤਰੀ ਕੋਰੀਆ 'ਚ ਭਾਰੀ ਮੀਂਹ ਕਾਰਨ ਹੜ੍ਹ ਆ ਗਏ। ਇਸ ਦੌਰਾਨ ਲਗਭਗ 1000 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜੋ : Chandigarh News : ਮਾਨਸੂਨ ਸੈਸ਼ਨ 'ਚ ਅਹਿਮ ਮੁੱਦਿਆਂ 'ਤੇ ਚਰਚਾ ਨਹੀਂ ਹੋਈ: ਬਾਜਵਾ 

ਜਿਨ੍ਹਾਂ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਨੂੰ ਭ੍ਰਿਸ਼ਟਾਚਾਰ ਅਤੇ ਡਿਊਟੀ 'ਚ ਲਾਪ੍ਰਵਾਹੀ ਦਾ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਨੂੰ ਤਬਾਹੀ ਦੌਰਾਨ ਹੋਏ ਨੁਕਸਾਨ ਅਤੇ ਮੌਤਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਹਾਲਾਂਕਿ ਇਹ ਅਧਿਕਾਰੀ ਕੌਣ ਹਨ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 
ਤਾਨਾਸ਼ਾਹ ਕਿਮ ਜੋਂਗ ਨੇ ਕਿਹਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਮੁੜ ਨਿਰਮਾਣ 'ਚ 2-3 ਮਹੀਨੇ ਲੱਗ ਸਕਦੇ ਹਨ। ਉਨ੍ਹਾਂ ਨੇ ਦੇਸ਼ ਦੇ 3 ਸੂਬਿਆਂ ਨੂੰ ਸਪੈਸ਼ਲ ਡਿਜ਼ਾਸਟਰ ਐਮਰਜੈਂਸੀ ਜ਼ੋਨ ਐਲਾਨਿਆ ਹੈ।

(For more news apart from 30 officers sentenced to death in North Korea News in Punjabi, stay tuned to Rozana Spokesman)