Italy Accident News: ਇਟਲੀ 'ਚ ਸੜਕ ਹਾਦਸੇ 'ਚ ਦੋ ਭਾਰਤੀ ਨਾਗਰਿਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Italy Accident News: ਇਸ ਹਾਦਸੇ 'ਚ ਬੱਚਿਆਂ ਸਮੇਤ 5 ਲੋਕ ਜਖ਼ਮੀ ਵੀ ਹੋਏ ਹਨ।

Two Indian nationals die in road accident in Italy

Two Indian nationals die in road accident in Italy:  ਇਟਲੀ  ਦੇ ਗਰੋਸੇਟੋ ’ਚ ਇਕ ਸੜਕ ਹਾਦਸੇ ’ਚ 2 ਭਾਰਤੀ ਨਾਗਰਿਕਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਗਰੋਸੇਟੋ ’ਚ ਓਰੇਲੀਆ ਰਾਜ ਮਾਰਗ ’ਤੇ ਉਸ ਸਮੇਂ ਵਾਪਰਿਆ ਜਦੋਂ ਏਸ਼ੀਆਈ ਟੂਰਿਸਟਾਂ ਨੂੰ ਲੈ ਜਾ ਰਹੀ ਇਕ ਵੈਨ ਤੇ ਇਕ ਮਿੰਨੀ ਬੱਸ ਵਿਚਾਲੇ ਟੱਕਰ ਹੋ ਗਈ।

ਇਸ ਹਾਦਸੇ ’ਚ ਬੱਚਿਆਂ ਸਮੇਤ 5 ਲੋਕ ਜਖ਼ਮੀ ਵੀ ਹੋਏ ਹਨ। ਫ਼ਾਇਰ ਬ੍ਰਿਗੇਡ  ਵਿਭਾਗ ਦੀ ਟੀਮ ਅਤੇ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਨੇ ਜ਼ਖ਼ਮੀਆਂ ਨੂੰ ਹਸਪਤਾਲਾਂ ’ਚ ਦਾਖਲ ਕਰਵਾਇਆ। ਇਟਲੀ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਉਹ ਪੀੜਤਾਂ  ਦੇ ਪਰਵਾਰਾਂ  ਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ’ਚ ਹੈ।  ਦੂਤਘਰ  ਨੇ ਕਿਹਾ ਕਿ ਅਸੀਂ ਪਰਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ।