ਦੇਖੋ ਕਿਵੇਂ ਇਕ ਕੁੱਤੇ ਨੇ ਸੀਪੀਆਰ ਦੇ ਕੇ ਬਚਾਈ ਇਨਸਾਨ ਦੀ ਜਾਨ
ਵੀਡੀਓ ਵਿਚ ਇਕ ਮਹਿਲਾ ਜ਼ਮੀਨ 'ਤੇ ਲੇਟੀ ਹੋਈ ਹੈ ਅਤੇ ਕੁੱਤਾ ਮਹਿਲਾ ਦੇ ਉੱਪਰ ਪੈਰ ਰੱਖ ਕੇ ਉਸ ਨੂੰ ਸੀਪੀਆਰ ਕਰ ਰਿਹਾ ਹੈ। ਇਹ ਵੀਡੀਓ ਇਕ ਡਾਕਟਰ ਟ੍ਰੇਨਿੰਗ ਦਾ ਹਿੱਸਾ..
A post shared by Hands Only CPR (@handsonlycpr) on
A post shared by Hands Only CPR (@handsonlycpr) on
ਫਰਾਂਸ- ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹੁਣ ਇਕ ਸਿਆਣੇ ਕੁੱਤੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਕੁੱਤਾ ਸੀਪੀਆਰ ਪ੍ਰਫਾਰਮ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿਚ ਇਕ ਮਹਿਲਾ ਜ਼ਮੀਨ 'ਤੇ ਲੇਟੀ ਹੋਈ ਹੈ ਅਤੇ ਕੁੱਤਾ ਮਹਿਲਾ ਦੇ ਉੱਪਰ ਪੈਰ ਰੱਖ ਕੇ ਉਸ ਨੂੰ ਸੀਪੀਆਰ ਕਰ ਰਿਹਾ ਹੈ। ਇਹ ਵੀਡੀਓ ਇਕ ਡਾਕਟਰ ਟ੍ਰੇਨਿੰਗ ਦਾ ਹਿੱਸਾ ਹੈ।
ਜਿਸ ਵਿਚ ਇਹ ਮਹਿਲਾ ਬੇਹੋਸ਼ ਹੋਣ ਦਾ ਨਾਟਕ ਕਰ ਰਹੀ ਹੈ ਅਤੇ ਕੁੱਤਾ ਆਪਣੇ ਪੈਰਾਂ ਦੇ ਧੱਕੇ ਨਾਲ ਉਸ ਦੇ ਸਾਹ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦਰਅਸਲ ਸੀਪੀਆਰ ਛਾਤੀ ਤੇ ਹੱਥਾਂ ਨਾਲ ਦਬਾਅ ਦੇ ਕੇ ਸਾਹ ਵਾਪਸ ਲਿਆਉਣ ਦੀ ਪ੍ਰਕਿਰਿਆ ਹੈ ਜੋ ਦਿਲ ਦਾ ਦੌਰਾ ਪੈਣ ਨਾਲ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ। ਸੀਪੀਆਰ ਨਾਲ ਦਿਲ ਦੇ ਦੌਰੇ ਜਾਂ ਹਾਰਟ ਅਟੈਕ ਵਾਲੇ ਮਰੀਜ਼ ਦੀ ਜਾਨ ਬਚ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।