ਕੈਲੀਫ਼ੋਰਨੀਆ ਦੀ ਖਾੜੀ ’ਚ ਆਇਆ ਸ਼ਕਤੀਸ਼ਾਲੀ ਭੂਚਾਲ, ਲੱਗੇ ਤੇਜ਼ ਝਟਕੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਭੂਚਾਲ ’ਚ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

A powerful earthquake occurred in the Gulf of California, strong shocks

 

ਕੈਲੀਫ਼ੋਰਨੀਆ : ਮੈਕਸੀਕੋ ਦੇ ਤੱਟ ’ਤੇ ਕੈਲੀਫੋਰਨੀਆ ਦੀ ਖਾੜੀ ’ਚ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ’ਚ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਸਥਾਨਕ ਸਮੇਂ ਅਨੁਸਾਰ ਸਵੇਰੇ 10:02 ਵਜੇ ਆਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.1 ਮਾਪੀ ਗਈ। 

ਭੂਚਾਲ ਦਾ ਕੇਂਦਰ ਮੈਕਸੀਕੋ ਦੇ ਸ਼ਹਿਰ ਬਾਹੀਆ ਡੀ ਕਿਨੋ ਤੋਂ 80.3 ਕਿਲੋਮੀਟਰ ਦੂਰ ਅਤੇ ਜ਼ਮੀਨ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ’ਚ ਸੀ।