ਮਾਂ ਦੀ ਮਮਤਾ: ਕੈਂਸਰ ਪੀੜਤ ਮਾਂ ਨੇ ਮੌਤ ਤੋਂ ਪਹਿਲਾਂ ਆਪਣੇ ਪੁੱਤ ਲਈ ਆਖਰੀ ਵਾਰ ਬਣਾਇਆ ਖਾਣਾ
ਵੀਡੀਓ ਦੇਖ ਕੇ ਨਮ ਹੋ ਗਈਆਂ ਲੱਖਾਂ ਲੋਕਾਂ ਦੀਆਂ ਅੱਖਾਂ
ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਨਾਲ ਲੜਨਾ ਕਿਸੇ ਲਈ ਵੀ ਆਸਾਨ ਨਹੀਂ ਹੈ। ਮੌਤ ਦਾ ਡਰ ਹਰ ਪਲ ਸਤਾਉਂਦਾ ਹੈ। ਕਈ ਲੋਕ ਮੌਤ ਦੇ ਮੂੰਹ ਵਿਚੋਂ ਨਿਕਲ ਜਾਂਦੇ ਹਨ ਪਰ ਭਾਰੀ ਆਰਥਿਕ ਬੋਝ ਪਰਿਵਾਰ ਨੂੰ ਤੋੜ ਦਿੰਦਾ ਹੈ। ਕੈਂਸਰ ਨਾਲ ਜੁੜੀਆਂ ਅਜਿਹੀਆਂ ਕਈ ਦਿਲ ਛੂਹਣ ਵਾਲੀਆਂ ਘਟਨਾਵਾਂ ਹਨ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਆਪਣੇ ਹੰਝੂ ਨਹੀਂ ਰੋਕ ਸਕਦੇ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਚੀਨ ਵਿੱਚ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇੱਕ ਮਾਂ ਕੈਂਸਰ ਤੋਂ ਪੀੜਤ ਸੀ ਅਤੇ ਉਸਨੇ ਆਖਰੀ ਵਾਰ ਆਪਣੇ ਬੇਟੇ ਲਈ ਖਾਣਾ ਬਣਾਇਆ।
ਬੇਟੇ ਨੇ ਮਾਂ ਦੇ ਬਣਾਏ ਆਖਰੀ ਖਾਣੇ ਦੀ ਵੀਡੀਓ ਬਣਾਈ ਅਤੇ ਉਸਨੇ ਇਸਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। ਇਹ ਵੀਡੀਓ ਚੀਨ ਵਿੱਚ ਵਾਇਰਲ ਹੋਇਆ ਹੈ। ਇਨ੍ਹੀਂ ਦਿਨੀਂ ਇਹ ਚੀਨ ਵਿੱਚ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਖਬਰ ਬਣ ਗਈ ਹੈ। ਉੱਥੇ ਹੀ ਇਸ ਵਿਅਕਤੀ ਨੇ ਸੋਸ਼ਲ ਸਾਈਟ ਟਿਕਟਾਕ 'ਤੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ। ਭਾਰਤ ਵਿੱਚ Tiktok ਦੀ ਪਾਬੰਦੀ ਕਾਰਨ ਅਸੀਂ ਇਸ ਵੀਡੀਓ ਨੂੰ ਇੱਥੇ ਨਹੀਂ ਵੇਖ ਸਕਦੇ।
ਵੀਡੀਓ ਨੂੰ ਪਿਛਲੇ ਹਫਤੇ ਉੱਤਰ-ਪੂਰਬੀ ਚੀਨ ਦੇ ਡਾਲਿਅਨ ਦੇ ਰਹਿਣ ਵਾਲੇ ਡੇਂਗ ਨਾਮ ਦੇ ਵਿਅਕਤੀ ਨੇ ਅਪਲੋਡ ਕੀਤਾ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਾਂ ਦੇ ਸਿਰ 'ਤੇ ਵਾਲ ਨਹੀਂ ਹਨ ਅਤੇ ਉਹ ਪਜਾਮਾ ਪਾ ਕੇ ਰਸੋਈ 'ਚ ਖਾਣਾ ਬਣਾਉਣ 'ਚ ਰੁੱਝੀ ਹੋਈ ਹੈ। ਵੀਡੀਓ ਦੇ ਬੈਕਗ੍ਰਾਊਂਡ 'ਚ ਮਸ਼ਹੂਰ ਚੀਨੀ ਲੋਕ ਸੰਗੀਤ ਚੱਲ ਰਿਹਾ ਹੈ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ, 'ਮਾਂ, ਸ਼ਾਂਤੀ ਨਾਲ ਆਰਾਮ ਕਰੋ।
ਖਬਰਾਂ ਮੁਤਾਬਿਕ 20 ਸਾਲਾ ਡੇਂਗ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੀ ਮਾਂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਵੀਡੀਓ ਰਿਕਾਰਡ ਕੀਤਾ ਸੀ। ਉਸਨੇ ਕਿਹਾ ਕਿ ਉਸਦੀ ਮਾਂ ਨੂੰ ਫਰਵਰੀ ਵਿੱਚ ਕੈਂਸਰ ਦਾ ਪਤਾ ਲੱਗਿਆ ਸੀ, ਪਰ ਉਸਨੇ ਆਪਣੇ ਪਰਿਵਾਰ ਨੂੰ ਇਸ ਡਰ ਤੋਂ ਨਹੀਂ ਦੱਸਿਆ ਕਿ ਉਹ ਚਿੰਤਾ ਕਰਨਗੇ। ਇਸ ਬਾਰੇ ਸਿਰਫ਼ ਉਸਦੇ ਪੁੱਤਰ ਨੂੰ ਹੀ ਪਤਾ ਸੀ।
ਉਸਨੇ ਕਿਹਾ ਕਿ ਉਸਦੀ ਮਾਂ ਦੇ ਤੀਜੇ ਕੀਮੋਥੈਰੇਪੀ ਸੈਸ਼ਨ ਤੋਂ ਕੁਝ ਦਿਨ ਬਾਅਦ, ਉਸਨੇ ਅਚਾਨਕ ਉਸਨੂੰ ਪੁੱਛਿਆ ਕਿ ਉਹ ਕੀ ਖਾਣਾ ਚਾਹੁੰਦਾ ਹੈ। ਡੇਂਗ ਨੇ ਕਿਹਾ, ਮੇਰੀ ਮਾਂ ਨੇ ਮੈਨੂੰ ਆਪਣੇ ਨਾਲ ਬਾਜ਼ਾਰ ਜਾਣ ਲਈ ਕਿਹਾ। ਅਸੀਂ ਕੈਲਪ, ਆਲੂ ਅਤੇ ਮੀਟ ਖਰੀਦਿਆ। ਘਰ ਪਰਤ ਕੇ ਮਾਂ ਰਸੋਈ 'ਚ ਖਾਣਾ ਬਣਾਉਣ ਚਲੀ ਗਈ। ਜਦੋਂ ਉਹ ਰਸੋਈ ਵਿੱਚ ਖਾਣਾ ਬਣਾ ਰਹੀ ਸੀ, ਮੈਂ ਲਿਵਿੰਗ ਰੂਮ ਵਿੱਚ ਬੈਠਾ ਸੀ। ਮੈਂ ਉਨ੍ਹਾਂ ਨੂੰ ਦੇਖ ਕੇ ਲਗਾਤਾਰ ਰੋ ਰਿਹਾ ਸੀ। ਉਹ ਪਹਿਲਾਂ ਹੀ ਬਹੁਤ ਕਮਜ਼ੋਰ ਸਨ ਪਰ ਫਿਰ ਵੀ ਉਹ ਮੇਰੇ ਲਈ ਖਾਣਾ ਬਣਾ ਰਹੇ ਸਨ। ਉਸ ਨੂੰ ਸਾਹ ਚੜ੍ਹ ਰਿਹਾ ਸੀ ਅਤੇ ਖਾਣਾ ਪਕਾਉਣ ਤੋਂ ਬਾਅਦ ਕਾਫੀ ਦੇਰ ਆਰਾਮ ਕੀਤਾ।