ਸਿੱਖ ਫ਼ੌਜੀਆਂ ਦੀ ਕੁਰਬਾਨੀ ਨੂੰ ਸਮਰਪਤ ਕੈਨੇਡਾ ਸਰਕਾਰ ਵਲੋਂ ਡਾਕ ਟਿਕਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਹਿਲੇ ਵਿਸ਼ਵ ਯੁੱਧ ਦੌਰਾਨ ਹਥਿਆਰਬੰਦ ਫ਼ੌਜ ਵਿਚ ਭਰਤੀ ਹੋਏ 10 ਸਿੱਖ ਫ਼ੌਜੀਆਂ ਨਾਲ ਹੋਈ ਸੀ

Canadian government releases postage stamp dedicated to the sacrifice of Sikh soldiers

ਓਟਾਵਾ : ਓਂਟਾਰੀਓ ਵਿਚ ਇਕ ਸਮਾਰੋਹ ਦੌਰਾਨ ਕੈਨੇਡਾ ਸਰਕਾਰ ਵਲੋਂ ਸਿੱਖ ਫ਼ੌਜੀਆਂ ਦਾ ਸਨਮਾਨ ਕਰਦੇ ਹੋਏ ਇਕ ਨਵੀਂ ਕੈਨੇਡਾ ਪੋਸਟ ਯਾਦਗਾਰੀ ਦਿਵਸ ਡਾਕ ਟਿਕਟ ਜਾਰੀ ਕੀਤੀ ਗਈ ਹੈ। 18ਵੇਂ ਸਾਲਾਨਾ ਸਿੱਖ ਯਾਦਗਾਰੀ ਦਿਵਸ ਸਮਾਰੋਹ ਦੌਰਾਨ ਪਹਿਲੀ ਵਾਰ ਸਿੱਖ-ਕੈਨੇਡੀਅਨ ਫ਼ੌਜੀਆਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਇਕ ਨਵੀਂ ਡਾਕ ਟਿਕਟ ਨੂੰ ਜਾਰੀ ਕੀਤਾ ਗਿਆ ਹੈ।
ਇਹ ਯਾਦਗਾਰੀ ਡਾਕ ਟਿਕਟ ਕੈਨੇਡੀਅਨ ਫ਼ੌਜ ਵਿਚ ਸਿੱਖਾਂ ਦੁਆਰਾ ਇਕ ਸਦੀ ਤੋਂ ਵੱਧ ਸਮੇਂ ਦੀ ਸੇਵਾ ਨੂੰ ਮਾਨਤਾ ਦਿੰਦੀ ਹੈ, ਜਿਸ ਦੀ ਸ਼ੁਰੂਆਤ ਪਹਿਲੇ ਵਿਸ਼ਵ ਯੁੱਧ ਦੌਰਾਨ ਹਥਿਆਰਬੰਦ ਫ਼ੌਜ ਵਿਚ ਭਰਤੀ ਹੋਏ 10 ਸਿੱਖ ਫ਼ੌਜੀਆਂ ਨਾਲ ਹੋਈ ਸੀ। ਸਿੱਖ ਭਾਈਚਾਰੇ ਵਲੋਂ ਹਰ ਸਾਲ ਵਾਂਗ ਇਸ ਸਾਲ ਵੀ ਇਹ ਸਮਾਰੋਹ ਓਂਟਾਰੀਓ ਦੇ ਕਿਚਨਰ ਵਿਚ ਪ੍ਰਾਈਵੇਟ ਬਕਮ ਸਿੰਘ ਦੀ ਯਾਦਗਾਰ ’ਤੇ ਆਯੋਜਿਤ ਕੀਤਾ ਗਿਆ ਸੀ। ਇਹ ਕੈਨੇਡਾ ਵਿਚ ਵਿਸ਼ਵ ਯੁੱਧਾਂ ਦੇ ਇਕ ਸਿੱਖ ਸਿਪਾਹੀ ਨੂੰ ਸਮਰਪਤ ਇਕੋ-ਇਕ ਯਾਦਗਾਰ ਹੈ। ਪਿਛਲੇ 18 ਸਾਲਾਂ ਤੋਂ ਸਿੱਖ ਭਾਈਚਾਰੇ ਦੇ ਮੈਂਬਰ ਕਿਚਨਰ ਵਿਚ ਪ੍ਰਾਈਵੇਟ ਬਕਮ ਸਿੰਘ ਦੀ ਯਾਦਗਾਰ ’ਤੇ ਇਕੱਠੇ ਹੁੰਦੇ ਰਹੇ ਹਨ।