ਚਾਰਜ ਲੱਗੇ ਫੋਨ 'ਤੇ ਖੇਡ ਰਿਹਾ ਸੀ ਗੇਮ, ਫਿਰ ਹੋਇਆ ਕੁੱਝ ਅਜਿਹਾ...

ਏਜੰਸੀ

ਖ਼ਬਰਾਂ, ਕੌਮਾਂਤਰੀ

ਪੋਸਟਮਾਰਟ ਰਿਪੋਰਟ ਆਉਣ ਤੋਂ ਬਾਅਦ ਸਪੱਸ਼ਟ ਕੀਤੀ ਜਾਵੇਗੀ ਮੌਤ ਦੀ ਵਜ੍ਹਾ

file photo

ਬੈਂਕਾਕ : ਥਾਈਲੈਂਡ ਵਿਚ ਇਕ ਵਿਅਕਤੀ ਦੀ ਉਸ ਵੇਲੇ ਕਰੰਟ ਲੱਗਣ ਨਾਲ ਮੌਤ ਹੋ ਗਈ ਜਦੋਂ ਉਹ ਚਾਰਜਿੰਗ 'ਤੇ ਲੱਗੇ ਫੋਨ ਵਿਚ ਗੇਮ ਖੇਡ ਰਿਹਾ ਸੀ। 20 ਸਾਲਾਂ ਕਿੱਟਿਸਕ ਮੂਨਕਿੱਟੀ ਨਾਮ ਦੇ ਵਿਅਕਤੀ ਨੇ ਸੋਮਵਾਰ ਨੂੰ ਪੱਛਮੀ ਥਾਈਲੈਂਡ ਦੇ ਚੋਨਬਰੀ ਇਲਾਕੇ ਵਿਚ ਖੁਦ ਨੂੰ ਆਪਣੇ ਸਮਾਰਟਫੋਨ ਨਾਲ ਕਮਰੇ ਵਿਚ ਬੰਦ ਕਰ ਲਿਆ।

57 ਸਾਲਾਂ ਮਾਂ ਨੇ ਕਈਂ ਵਾਰ ਘਰ ਦੀ ਸਫ਼ਾਈ ਕਰਾਉਣ ਦੇ ਲਈ ਉਸਨੂੰ ਅਵਾਜ਼ ਦਿੱਤੀ ਜਿਸਦਾ ਕੋਈ ਉੱਤਰ ਨਹੀਂ ਮਿਲਿਆ। ਆਖਰ ਕੰਮ 'ਤੇ ਜਾਂਦੇ ਸਮੇਂ ਉਹ ਉਸਦਾ ਕਮਰਾ ਦੇਖਣ ਆਈ। ਮੀਡੀਆ ਰਿਪੋਰਟ ਮੁਤਾਬਕ ਮਾਂ ਨੇ ਵੇਖਿਆ ਕਿ ਉਸਦਾ ਬੇਟਾ ਹੱਥ ਵਿਚ ਮੋਬਾਇਲ ਫੜ ਕੇ ਹੁਣ ਵੀ ਬਿਸਤਰ ਤੇ ਪਿਆ ਹੋਇਆ ਹੈ। ਉਸਦੇ ਪੂਰੇ ਹੱਥਾਂ ਤੇ ਜਲਣ ਦੇ ਨਿਸ਼ਾਨ ਹਨ।

ਮਾਂ ਨੇ ਆਪਣੇ ਕੁੱਕ ਦਾ ਕੰਮ ਕਰਨ ਵਾਲੇ ਬੇਟੇ ਨੂੰ ਛੜੀ ਲਗਾ ਕੇ ਅਤੇ ਨਾਮ ਲੈ ਕੇ ਜਗਾਉਣ ਲਈ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੋਈ ਹਰਕਤ ਨਾ ਹੋਈ ਤਾਂ ਉਸਨੇ ਪੁਲਿਸ ਨੂੰ ਫੋਨ ਕੀਤਾ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਪਾਇਆ ਕਿ ਸ਼ਾਇਦ ਫੋਨ ਨਾਲ ਕਰੰਟ ਲੱਗਣ  'ਤੇ ਉਸਦੀ ਮੌਤ ਹੋ ਗਈ ਹੈ। ਪੈਰਾ ਮੈਡੀਕਲ ਰਿਪੋਰਟ ਦੇ ਅਧਾਰ 'ਤੇ ਪਾਇਆ ਗਿਆ ਕਿ ਸੱਜੇ ਹੱਥ 'ਤੇ ਜਲਣ ਦੇ ਨਿਸ਼ਾਨ ਕਰੰਟ ਲੱਗਣ ਦੇ ਨਾਲ ਹੋਏ ਹਨ। ਮੌਤ ਦੀ ਵਜ੍ਹਾ ਪੋਸਟਮਾਰਟ ਰਿਪੋਰਟ ਆਉਣ ਤੋਂ ਬਾਅਦ ਸਪੱਸ਼ਟ ਕੀਤੀ ਜਾਵੇਗੀ।