ਕੀਨੀਆ 'ਚ ਵਾਪਰਿਆ ਦਰਦਨਾਕ ਹਾਦਸਾ, ਨਦੀ 'ਚ ਡਿੱਗੀ ਬੱਸ, 18 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

10 ਯਾਤਰੀਆਂ ਨੂੰ ਬਚਾਇਆ ਗਿਆ

Death

 

ਪੂਰਬੀ ਕੀਨੀਆ ਦੇ ਕਿਟੂਈ ਸੂਬੇ 'ਚ ਸ਼ਨੀਵਾਰ ਨੂੰ ਇਕ ਬੱਸ ਦੇ ਨਦੀ 'ਚ ਡਿੱਗਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਮਾਵਿੰਗੀ ਈਸਟ ਸਬ-ਕਾਉਂਟੀ ਦੇ ਪੁਲਿਸ ਕਮਾਂਡਰ ਜੋਸੇਫ ਯਾਕਨ ਨੇ ਦੱਸਿਆ ਕਿ ਜਦੋਂ ਇਹ ਘਟਨਾ ਸਵੇਰੇ 11 ਵਜੇ ਵਾਪਰੀ ਤਾਂ ਬੱਸ ਵਿੱਚ 30 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 10 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। 

 

 

 

ਇਕ ਰਿਪੋਰਟ ਮੁਤਾਬਕ ਪੀੜਤ ਮਵਿੰਗੀ ਕੈਥੋਲਿਕ ਚਰਚ ਦੇ ਗਾਇਕ ਮੈਂਬਰ ਸਨ ਅਤੇ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਉਹ ਆਪਣੇ ਪੁਰਸ਼ ਸਹਿਯੋਗੀ ਦੇ ਵਿਆਹ ਲਈ ਮਵਿੰਗੀ ਟਾਊਨ ਤੋਂ ਨੂਯੂ ਖੇਤਰ ਦੀ ਯਾਤਰਾ ਕਰ ਰਹੇ ਸਨ।

 

 

ਬੱਸ ਦੇ ਡਰਾਈਵਰ ਨੇ ਹੜ੍ਹ ਵਾਲੇ ਪੁਲ 'ਤੇ ਵਾਹਨ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਨੇ ਬੱਸ ਨੂੰ ਨਦੀ ਵਿੱਚ ਸੁੱਟ ਦਿੱਤਾ। ਉਨ੍ਹਾਂ ਕਿਹਾ, "ਨਦੀ ਵਿੱਚੋਂ 18 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅਸੀਂ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ।"