ਨਾਈਜੀਰੀਆ 'ਚ ਨਮਾਜ਼ ਅਦਾ ਕਰ ਰਹੇ ਲੋਕਾਂ 'ਤੇ ਬੰਦੂਕਧਾਰੀਆਂ ਨੇ ਕੀਤਾ ਹਮਲਾ, 12 ਮੌਤਾਂ
ਕਈਆਂ ਨੂੰ ਕੀਤਾ ਅਗਵਾ
ਨਾਈਜੀਰੀਆ ਵਿੱਚ ਬੰਦੂਕਧਾਰੀਆਂ ਨੇ ਇੱਕ ਇਮਾਮ ਸਮੇਤ ਦਰਜਨ ਲੋਕਾਂ ਦੀ ਹੱਤਿਆ ਕਰ ਦਿੱਤੀ। ਨਾਈਜੀਰੀਆ ਦੀ ਇਕ ਮਸਜਿਦ 'ਚ ਨਮਾਜ਼ ਅਦਾ ਕਰ ਰਹੇ ਲੋਕਾਂ 'ਤੇ ਕੁਝ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਹੈ। ਬੰਦੂਕਧਾਰੀ ਹਮਲਾਵਰ ਅਚਾਨਕ ਮਸਜਿਦ ਵਿੱਚ ਦਾਖਲ ਹੋਏ ਅਤੇ ਉੱਥੇ ਮੌਜੂਦ ਲੋਕਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਗੋਲੀਬਾਰੀ ਵਿਚ ਮਸਜਿਦ ਦੇ ਇਮਾਮ ਸਮੇਤ 12 ਲੋਕਾਂ ਦੀ ਜਾਨ ਚਲੀ ਗਈ ਸੀ। ਬੰਦੂਕਧਾਰੀਆਂ ਨੇ ਸ਼ਨੀਵਾਰ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ। ਹਥਿਆਰਬੰਦ ਗਿਰੋਹ ਇਲਾਕੇ ਵਿੱਚ ਡਾਕੂਆਂ ਵਜੋਂ ਜਾਣੇ ਜਾਂਦੇ ਹਨ। ਉਹ ਫਿਰੌਤੀ ਦੇ ਲਾਲਚ ਵਿੱਚ ਲੋਕਾਂ ਨੂੰ ਅਗਵਾ ਕਰਦੇ ਹਨ।
ਨਾਈਜੀਰੀਆ 'ਚ ਬੰਦੂਕਧਾਰੀਆਂ ਨੇ ਇਕ ਇਮਾਮ ਸਮੇਤ ਦਰਜਨਾਂ ਲੋਕਾਂ ਦੀ ਹੱਤਿਆ ਕਰ ਦਿੱਤੀ ਜਦਕਿ ਕਈ ਲੋਕਾਂ ਨੂੰ ਅਗਵਾ ਕਰ ਲਿਆ। ਡਾਕੂਆਂ ਨੇ ਉਸ ਸਮੇਂ ਮਸਜਿਦ 'ਤੇ ਹਮਲਾ ਕੀਤਾ ਅਤੇ ਲੋਕਾਂ ਨੂੰ ਅਗਵਾ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਜਦੋਂ ਲੋਕ ਮਸਜਿਦ ਦੇ ਅੰਦਰ ਨਮਾਜ਼ ਅਦਾ ਕਰ ਰਹੇ ਸਨ। ਸ਼ਨੀਵਾਰ ਦੇਰ ਰਾਤ ਨਾਈਜੀਰੀਆ ਦੇ ਉੱਤਰੀ ਰਾਜ ਕਾਤਸੀਨਾ ਦੀ ਇੱਕ ਮਸਜਿਦ ਤੋਂ ਅਗਵਾ ਕੀਤੇ ਗਏ 19 ਲੋਕਾਂ ਵਿੱਚੋਂ ਛੇ ਨੂੰ ਛੁ਼ਡਵਾ ਲਿਆ ਗਿਆ। ਇਸ ਦੀ ਪੁਸ਼ਟੀ ਨਾਈਜੀਰੀਅਨ ਪੁਲਿਸ ਨੇ ਕੀਤੀ ਹੈ।