ਆਇਰਲੈਂਡ ’ਚ ਸੈਲਫੀ ਲੈਂਦਿਆਂ ਭਾਰਤੀ ਵਿਦਿਆਰਥੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੋਕ ਖ਼ਤਰਨਾਕ ਥਾਂਵਾ ਤੇ ਸੈਲਫੀ ਲੈਣ ਚੱਕਰ 'ਚ ਅਪਣੀ ਜਾਨ ਦੀ ਬਾਜ਼ੀ ਤਕ ਲਾ ਦਿੰਦੇ ਹਨ ਅਤੇ ਕਈ ਵਾਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ.....

Ireland

ਲੰਦਨ: ਲੋਕ ਖ਼ਤਰਨਾਕ ਥਾਂਵਾ ਤੇ ਸੈਲਫੀ ਲੈਣ ਚੱਕਰ 'ਚ ਅਪਣੀ ਜਾਨ ਦੀ ਬਾਜ਼ੀ ਤਕ ਲਾ ਦਿੰਦੇ ਹਨ ਅਤੇ ਕਈ ਵਾਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਆਇਰਲੈਂਡ ਤੋਂ ਸਾਹਮਣੇ ਆਇਆ ਹੈ ਜਿੱਥੇ ਸੈਰਫੀ ਲੈਣ ਦੇ ਚੱਕਰ ਵਿਚ ਇਕ ਭਾਰਤੀ ਵਿਦਿਆਰਥੀ ਅਪਣੀ ਜਾਨ ਚਲੀ ਗਈ। ਦਰਅਸਲ ਨੌਜਵਾਨ ਨੇ ਆਇਰਲੈਂਡ ਦੀ ਮਸ਼ਹੂਰ ਤੇ ਸਭ ਤੋਂ ਉੱਚੀ ਚੱਟਾਨ ਤੋਂ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਹ ਚੱਟਾਨ ਤੋਂ ਡਿੱਗ ਪਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ।

ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਸ਼ੁੱਕਰਵਾਰ ਵਾਪਰੀ। ਸਥਾਨਕ ‘ਦ ਆਇਰਸ਼ ਸਨ’ ਦੀ ਖ਼ਬਰ ਮੁਤਾਬਕ ਨੌਜਵਾਨ ਦੀ ਉਮਰ 20 ਤੋਂ 25 ਸਾਲ ਸੀ। ਹਾਲੇ ਤਕ ਉਸ ਦੀ ਪਛਾਣ ਨਹੀਂ ਹੋ ਪਾਈ। ਦੱਸਿਆ ਜਾ ਰਿਹਾ ਹੈ ਕਿ ਉਹ ਭਾਰਤੀ ਨਾਗਰਿਕ ਸੀ ਤੇ ਡਬਲਿਨ ਵਿਚ ਪੜ੍ਹਾਈ ਕਰਦਾ ਸੀ। ਨੌਜਵਾਨ ਸ਼ੁੱਕਰਵਾਰ ਨੂੰ ‘ਕਲਿਫਸ ਆਫ ਮਦਰ ਇਨ ਕਾਊਂਟੀ ਕਲੀਅਰ’ ਵਿਚ ਘੁੰਮ ਰਿਹਾ ਸੀ।

ਇਸੇ ਦੌਰਾਨ ਵਿਜ਼ੀਟਰ ਸੈਂਟਰ ਨੇੜੇ ਇਹ ਘਟਨਾ ਵਾਪਰ ਗਈ। ਉਸ ਵੇਲੇ ਉੱਥੇ ਸੈਂਕੜੇ ਸੈਲਾਨੀ ਮੌਜੂਦ ਸੀ। ਨੌਜਵਾਨ ਦੇ ਹੇਠਾਂ ਡਿੱਗਣ ਬਾਅਦ ਉਸ ਨੂੰ ਹੈਲੀਕਾਪਟਰ ਜ਼ਰੀਏ ਪਾਣੀ ਵਿਚੋਂ ਬਾਹਰ ਕੱਢਿਆ ਗਿਆ। ਇਸ ਪਿੱਛੋਂ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤ ਐਲਾਨ ਦਿਤਾ।