ਪਾਕਿਸਤਾਨ ਦੀ ਜੇਲ੍ਹ 'ਚੋਂ ਛਾਪੇਮਾਰੀ ਦੇ ਦੌਰਾਨ ਮਿਲੀਆਂ ਅਜਿਹੀ ਚੀਜ਼ਾਂ, ਜਾਣ ਕੇ ਰਹਿ ਜਾਵੋਗੇ ਹੈਰਾਨ
ਪੁਲਿਸ ਨੇ ਵਸਤੂਆਂ ਬਰਾਮਦ ਕਰ ਅੱਗੇ ਦਾ ਕਾਰਵਾਈ ਕੀਤੀ ਸ਼ੁਰੂ -ਰਿਪੋਰਟ
ਨਵੀਂ ਦਿੱਲੀ : ਪਾਕਿਸਤਾਨ ਦੀ ਇਕ ਜੇਲ੍ਹ ਵਿਚੋਂ ਛਾਪੇਮਾਰੀ ਦੇ ਦੌਰਾਨ ਪੁਲਿਸ ਨੂੰ ਅਜਿਹੀਆਂ ਚੀਜ਼ਾ ਬਰਾਮਦ ਹੋਈਆਂ ਜਿਸ ਨੂੰ ਵੇਖ ਕੇ ਉਹ ਖੁਦ ਵੀ ਹੈਰਾਨ ਰਹਿ ਗਈ। ਪੁਲਿਸ ਨੇ ਜੇਲ੍ਹ 'ਚੋਂ ਟੀਵੀ, ਮੋਬਾਇਲ, ਨਸ਼ੀਲੇ ਪਦਾਰਥ ਸਮੇਤ ਕਈਂ ਹੋਰ ਚੀਜ਼ਾ ਬਰਾਮਦ ਕੀਤੀਆਂ ਹਨ।
ਭਾਰਤ ਦੀਆਂ ਜੇਲ੍ਹਾਂ ਵਿਚੋਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣਾ ਵੱਡੀ ਗੱਲ ਨਹੀਂ ਹੈ ਪਰ ਹੁਣ ਅਜਿਹੀ ਹੀ ਘਟਨਾ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੀ ਸਾਹਮਣੇ ਆਇਆ ਹੈ। ਦਰਅਸਲ ਪਾਕਿਸਤਾਨੀ ਸੂਬੇ ਬਲੂਚਿਸਤਾਨ ਦੇ ਜਿਲ੍ਹੇ ਕੋਟਾ ਦੀ ਜੇਲ੍ਹ ਵਿਚੋਂ ਪੁਲਿਸ ਨੇ ਛਾਪੇਮਾਰੀ ਦੌਰਾਨ 25 ਟੈਲਵੀਜ਼ਿਨ, 300 ਮੋਬਾਇਲ ਫੋਨ, ਨਸ਼ੀਲੇ ਪਦਾਰਥ ਅਤੇ ਬਰਤਨ ਬਰਮਾਮਦ ਕੀਤੇ ਹਨ।
ਮੀਡੀਆ ਰਿਪੋਰਟਾ ਅਨੁਸਾਰ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਕੈਦੀ ਮੋਬਾਇਲ ਫੋਨਾਂ ਰਾਹੀਂ ਆਪਣੇ ਪਰਿਵਾਰਕ ਮੈਂਬਰਾ ਨਾਲ ਗੱਲਬਾਤ ਕਰਦੇ ਹਨ ਅਤੇ ਆਪਣੇ ਮਨਪਸੰਦ ਦਾ ਖਾਣਾ ਖਾਂ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ
ਕਈ ਕੈਦੀਆਂ ਦੇ ਕਮਰਿਆਂ ਵਿਚੋਂ ਟੈਲੀਵਿਜ਼ਨ ਮਿਲੇ ਹਨ ਜਿੱਥੇ ਹੋ ਬੜੀ ਹੀ ਮੌਜ਼-ਮਸਤੀ ਨਾਲ ਕ੍ਰਿਕਟ ਮੈਚ ਅਤੇ ਖਬਰਾਂ ਵੇਖਿਆ ਕਰਦੇ ਸਨ। ਖੈਰ ਪੁਲਿਸ ਨੇ ਸਾਰਾ ਸਮਾਨ ਬਰਾਮਦ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।