ਕੋਰੋਨਾ ਦਾ ਫੈਲਾਅ ਰੋਕਣ ਲਈ 16 ਸੂਬਿਆਂ 'ਚ 31 ਜਨਵਰੀ ਤਕ ਹੋਇਆ ਲੌਕਡਾਊਨ, ਸਖ਼ਤ ਨਿਯਮ ਲਾਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚਾਂਸਲਰ ਏਂਜੇਲਾ ਮਾਰਕਲ ਤੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵਿਚ ਬੈਠਕ ਹੋਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

lockdown

ਇੰਟਰਨੈਸ਼ਨਲ ਨਿਊਜ਼ - ਦੇਸ਼ ਹੀ ਨਹੀਂ ਵਿਦੇਸ਼ ਵਿਚ ਕੋਰੋਨਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਚਲਦੇ ਹੁਣ ਜਰਮਨੀ ਦੀ ਨਵੀਂ ਸੰਘੀ ਸਰਕਾਰ ਤੇ ਦੇਸ਼ ਦੇ ਸਾਰੇ 16 ਸੂਬਿਆਂ ਦੀਆਂ ਸਰਕਾਰਾਂ ਨੇ 31 ਜਨਵਰੀ ਤਕ ਲੌਕਡਾਊਨ ਲਾਉਣ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨੀ ਚਾਂਸਲਰ ਏਂਜੇਲਾ ਮਾਰਕਲ ਤੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵਿਚ ਬੈਠਕ ਹੋਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

ਚਾਂਸਲਰ ਮਾਰਕਲ ਨੇ ਖੇਤਰੀ ਗਵਰਨਰਾਂ ਦੇ ਨਾਲ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਪ੍ਰੈੱਸ ਕਾਨਫਰੰਸ ਜ਼ਰੀਏ ਮਾਰਕਲ ਨੇ ਦੇਸ਼ 'ਚ 31 ਜਨਵਰੀ ਤਕ ਲੌਕਡਾਊਨ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, 'ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਇਜ਼ਾਫਾ ਹੋਇਆ ਹੋ ਰਿਹਾ ਹੈ। ਅਸੀਂ 31 ਜਨਵਰੀ ਤਕ ਦੇਸ਼ 'ਚ ਲੌਕਡਾਊਨ ਲਾ ਰਹੇ ਹਾਂ। ਅਸੀਂ ਲੋਕਾਂ ਦੇ ਹਿਤ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਹੈ।'

ਇਸ ਦੇ ਨਾਲ ਹੀ, ਲਾਸ ਏਂਜਲਸ ਵਿਚ 31 ਜਨਵਰੀ ਨੂੰ ਹੋਣ ਵਾਲੇ 63 ਵੇਂ ਸਲਾਨਾ ਗ੍ਰੈਮੀ ਅਵਾਰਡ, ਨੂੰ ਯੂਐਸ ਵਿਚ ਕੋਰੋਨਾ ਦੀ ਨਵੀਂ ਲਹਿਰ ਦੇ ਵਿਚਕਾਰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਹੁਣ 14 ਮਾਰਚ ਨੂੰ ਹੋ ਸਕਦਾ ਹੈ, ਹਰ ਦਿਨ ਅਮਰੀਕਾ ਵਿਚ ਇਕ ਲੱਖ ਤੋਂ ਵੱਧ ਨਵੇਂ ਕੇਸ ਆ ਰਹੇ ਹਨ।