ਫਰਮ ਦੇ ਸੀਈਓ ਦੀ ਮੌਤ ਨਾਲ ਨਿਵੇਸ਼ਕਾਂ ਦੇ 974 ਕਰੋੜ ਰੁਪਏ ਫਸੇ, ਮੇਨ ਪਾਸਵਰਡ ਕਿਸੇ ਨੂੰ ਪਤਾ ਨਹੀਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਦੇ ਲਾਕ ਹੋਣ ਨਾਲ 1.15 ਲੱਖ ਯੂਜ਼ਰ 'ਤੇ ਅਸਰ ਪਿਆ ਹੈ। ਕੰਪਨੀ ਦੇ 3.63 ਲੱਖ ਰਜਿਸਟਰਡ ਯੂਜ਼ਰ ਹਨ।

cryptocurrency

ਟੋਰੰਟੋ : ਕਨਾਡਾ ਦੀ ਕ੍ਰਿਪਟੋਕੰਰਸੀ ਫਰਮ ਕਵਾਡ੍ਰਿਗਾ ਦੇ ਫਾਉਂਡਰ ਅਤੇ ਸੀਈਓ ਗੇਰਾਲਡ ਕੋਟੇਨ (30) ਦੀ ਮੌਤ ਹੋਣ ਨਾਲ ਨਿਵੇਸ਼ਕਾਂ ਦੀ 974 ਕਰੋੜ ਰੁਪਏ ਦੀ ਕੀਮਤ ਦੀ ਕ੍ਰਿਪਟੋਕੰਰਸੀ ਸੀਲ ਹੋ ਗਈ ਹੈ। ਇਸ ਕਰੰਸੀ ਨੂੰ ਅਨਲਾਕ ਕਰਨ ਦਾ ਪਾਸਵਰਡ ਸਿਰਫ ਕੋਟੇਨ ਕੋਲ ਸੀ। ਕੋਟੇਨ ਦੀ ਮੌਤ ਦਸੰਬਰ ਵਿਚ ਹੋਈ ਸੀ। ਪਿਛਲੇ ਹਫਤੇ ਕਵਾਡ੍ਰਿਗਾ ਨੇ ਕਨਾਡਾ ਦੇ ਕੋਰਟ ਵਿਚ ਕ੍ਰੇਡਿਟ ਪ੍ਰੋਟੈਕਸ਼ਨ ਦੀ ਅਰਜ਼ੀ ਦਾਖਲ ਕੀਤੀ

ਤਾਂ ਕ੍ਰਿਪਟੋਕਰੰਸੀ ਦੇ ਲਾਕ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਕਵਾਡ੍ਰਿਗਾ ਰਾਹੀਂ ਬਿਟਕਾਇਨ , ਲਾਈਟਕਾਇਨ ਅਤੇ ਇਥੀਰੀਅਮ ਕਾਇਨ ਜਿਹੀਆਂ ਕ੍ਰਿਪਟੋਕੰਰਸੀ ਵਿਚ ਟ੍ਰੇਡਿੰਗ ਕੀਤੀ ਜਾ ਸਕਦੀ ਹੈ। ਇਸ ਦੇ ਲਾਕ ਹੋਣ ਨਾਲ 1.15 ਲੱਖ ਯੂਜ਼ਰ 'ਤੇ ਅਸਰ ਪਿਆ ਹੈ। ਕੰਪਨੀ ਦੇ 3.63 ਲੱਖ ਰਜਿਸਟਰਡ ਯੂਜ਼ਰ ਹਨ।

ਕੋਟੇਨ ਦੀ ਪਤਨੀ ਰਾਬਰਟਸਨ ਨੇ ਕੋਰਟ ਵਿਚ ਦਾਖਲ ਹਲਫਨਾਮੇ ਵਿਚ ਇਹ ਜਾਣਕਾਰੀ ਦਿਤੀ ਹੈ। ਜੇਨੀਫਰ ਨੇ ਕਿਹਾ ਹੈ ਕਿ ਕੋਟੇਨ ਦੇ ਮੇਨ ਕੰਪਊਟਰ ਵਿਚ ਕ੍ਰਿਪਟੋਕਰੰਸੀ ਦਾ ਕੋਲਡ ਵਾਲੇਟਡ ਹੈ ਜਿਸ ਨੂੰ ਸਿਰਫ ਐਕਸੇਸ ਕੀਤਾ ਜਾ ਸਕਦਾ ਹੈ। ਉਸ ਦਾ ਪਾਸਵਰਡ ਸਿਰਫ ਕੋਟੇਨ ਜਾਣਦੇ ਸਨ। ਪਰ ਉਹਨਾਂ ਦੀ ਮੌਤ ਤੋਂ ਬਾਅਦ ਵਾਲੇਟ ਵਿਚ ਕ੍ਰਿਪਟੋਕਰੰਸੀ ਫਸ ਗਈ ਹੈ।

ਜੇਨਿਫਰ ਨੇ ਦੱਸਿਆ ਕਿ ਉਹ ਕੋਟੇਨ ਦੇ ਬਿਜਨਸ ਵਿਚ ਸ਼ਾਮਲ ਨਹੀਂ ਸੀ। ਇਸ ਲਈ ਉਹਨਾਂ ਨੂੰ ਪਾਸਵਰਡ ਅਤੇ ਰਿਕਵਰੀ ਕੀ ਬਾਰੇ ਪਤਾ ਨਹੀਂ ਹੈ। ਜੇਨਿਫਰ ਦਾ ਕਹਿਣਾ ਹੈ ਕਿ ਘਰ ਵਿਚ ਬਹੁਤ ਤਲਾਸ਼ੀ ਲੈਣ 'ਤੇ ਵੀ ਪਾਸਵਰਡ ਕਿਤੇ ਲਿਖਿਆ ਹੋਇਆ ਨਹੀਂ ਮਿਲਿਆ। ਮਾਹਿਰਾਂ ਨਾਲ ਵੀ ਗੱਲ ਕੀਤੀ ਗਈ ਪਰ ਕੋਟੇਨ ਦੇ ਦੂਜੇ ਕੰਪਿਊਟਰ ਤੋਂ ਕੁਝ

ਕਾਇਨ ਹੀ ਰਿਕਵਰ ਹੋ ਸਕੇ। ਮਾਹਿਰ ਵੀ ਮੇਨ ਕੰਪਿਊਟਰ ਦਾ ਐਕਸੇਸ ਹਾਸਲ ਨਹੀਂ ਕਰ ਸਕੇ। ਕ੍ਰਾਨਿਕ ਡਿਸੀਜ਼ ਕਾਰਨ ਦਸੰਬਰ ਵਿਚ ਕੋਟੇਨ ਦੀ ਮੌਤ ਹੋ ਗਈ ਸੀ। ਉਸ ਵੇਲ੍ਹੇ ਉਹ ਭਾਰਤ ਦੀ ਯਾਤਰਾ ਤੇ ਸੀ। ਕੋਟੇਨ ਭਾਰਤ ਵਿਚ ਅਨਾਥ ਅਤੇ ਬੇਸਹਾਰਾ ਬੱਚਿਆਂ ਲਈ ਕੰਮ ਕਰ ਰਹੇ ਸਨ।