ਪਾਕਿਸਤਾਨੀ ਮੰਦਰ 'ਚ ਭੰਨ-ਤੋੜ 'ਤੇ ਇਮਰਾਨ ਖਾਨ ਨੇ ਦਿੱਤੇ ਸਖ਼ਤ ਕਾਰਵਾਈ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸਿੰਧ ਪ੍ਰਾਂਤ 'ਚ ਕੁੱਝ ਸ਼ਰਾਰਤੀ ਅਨਸਰਾਂ ਨੇ ਇਕ ਮੰਦਰ 'ਚ ਭੰਨ-ਤੋੜ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇੱਥੇ ਧਰਮ ਗ੍ਰੰਥਾਂ ਅਤੇ ਮੂਰਤੀਆਂ ਨੂੰ ਨੁਕਸਾਨ ...

PM Imran Khan

ਇਸਲਾਮਾਬਾਦ: ਪਾਕਿਸਤਾਨ ਦੇ ਸਿੰਧ ਪ੍ਰਾਂਤ 'ਚ ਕੁੱਝ ਸ਼ਰਾਰਤੀ ਅਨਸਰਾਂ ਨੇ ਇਕ ਮੰਦਰ 'ਚ ਭੰਨ-ਤੋੜ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇੱਥੇ ਧਰਮ ਗ੍ਰੰਥਾਂ ਅਤੇ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਘਟਨਾ 'ਤੇ ਕੜੀ ਪ੍ਰਤੀਕਿਰਆ ਦਿੰਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੁਲਜ਼ਮਾਂ ਦੇ ਖਿਲਾਫ ਸਖ਼ਤ ਕਾਰਵਾਈ ਦਾ ਆਦੇਸ਼ ਦਿਤਾ ਹੈ। 

ਪਿਛਲੇ ਹਫ਼ਤੇ ਸਿੰਧ ਸੂਬੇ ਦੇ ਖੈਰਪੁਰ ਜ਼ਿਲ੍ਹੇ ਦੇ ਕੁੰਬ ਸ਼ਹਿਰ ਵਿਚ ਹੋਈ। ਫਿਲਹਾਲ ਹਮਲਾਵਰਾਂ ਦੀ ਪਹਿਛਾਣ ਨਹੀਂ ਹੋ ਸਕੀ ਹੈ, ਉਹ ਭੰਨ ਤੋੜ ਤੋਂ ਬਾਅਦ ਹੀ ਫਰਾਰ ਦੱਸੇ ਜਾ ਰਹੇ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਸ ਸਬੰਧ 'ਚ ਟਵੀਟ ਕੀਤਾ, ‘ਸਿੰਧ ਸਰਕਾਰ ਨੂੰ ਮੁਲਜ਼ਮਾਂ ਖਿਲਾਫ ਤੇਜ਼ ਅਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਕੁਰਾਨ ਦੀ ਸਿੱਖਿਆ ਦੇ ਖਿਲਾਫ ਹੈ।

ਹਿੰਦੂ ਭਾਈਚਾਰੇ ਦੇ ਅਣਪਛਾਤੇ ਲੋਕਾਂ ਖਿਲਾਫ ਪੁਲਿਸ 'ਚ ਮਾਮਲਾ ਦਰਜ ਕਰਵਾਇਆ ਗਿਆ। ਇਹ ਮੰਦਰ ਲੋਕਾਂ ਦੇ ਘਰਾਂ ਕੋਲ ਹੀ ਸੀ,  ਇਸ ਲਈ ਮੰਦਰ ਦੀ ਦੇਖਭਾਲ ਲਈ ਕਿਸੇ ਨੂੰ ਨਹੀਂ ਰੱਖਿਆ ਗਿਆ ਸੀ। ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਇਲਾਕੇ ਦੇ ਹਿੰਦੂਆਂ ਨੇ ਸ਼ਹਿਰ 'ਚ ਪ੍ਰਦਰਸ਼ਨ ਕੀਤਾ। ਪਾਕਿਸਤਾਨ ਹਿੰਦੂ ਪਰਿਸ਼ਦ ਦੇ ਸਲਾਹਕਾਰ ਰਾਜੇਸ਼ ਕੁਮਾਰ ਹਰਦਸਾਨੀ ਨੇ ਹਿੰਦੂ ਮੰਦਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਾਰਜ ਜੋਰ ਗਠਿਤ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ‘ਇਸ ਮੰਦਭਗੀ ਘਟਨਾ ਨੇ ਹਿੰਦੂ ਭਾਈਚਾਰੇ 'ਚ ਅਸ਼ਾਂਤੀ ਪੈਦਾ ਕਰ ਦਿਤੀ ਹੈ। ਇਸ ਤਰ੍ਹਾਂ ਦੇ ਹਮਲੇ ਦੇਸ਼ ਭਰ 'ਚ ਧਾਰਮਿਕ ਸਦਭਾਵਨਾ ਦਾ ਮਾਹੌਲ ਵਿਗਾੜਣ ਲਈ ਕੀਤੇ ਜਾਂਦੇ ਹਨ।