ਮੱਛੀ ਫੜ ਰਿਹਾ ਸੀ ਮੱਛਵਾਰਾ, ਨਿਕਲਿਆ ਤਿੰਨ ਪੈਰਾਂ ਵਾਲਾ ਏਲੀਅਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੱਛਵਾਰਾ ਸਮੁੰਦਰ ਤੋ ਮੱਛੀ ਫੜਨ ਗਿਆ ਸੀ ਜਿਸ ਦੇ ਲਈ ਉਸ ਨੇ ਕਾਂਟਾ ਪਾਣੀ ਵਿਚ ਪਾ ਦਿੱਤਾ। ਕਾਂਟੇ ਵਿਚ...

Photo

ਨਵੀਂ ਦਿੱਲੀ : ਮੱਛਵਾਰਾ ਸਮੁੰਦਰ ਤੋ ਮੱਛੀ ਫੜਨ ਗਿਆ ਸੀ ਜਿਸ ਦੇ ਲਈ ਉਸ ਨੇ ਕਾਂਟਾ ਪਾਣੀ ਵਿਚ ਪਾ ਦਿੱਤਾ। ਕਾਂਟੇ ਵਿਚ ਕੁੱਝ ਹਲਚਲ ਵੇਖਣ ਨੂੰ ਮਿਲੀ ਅਤੇ ਮੱਛਵਾਰਾ ਵੀ ਹਰਕਤ ਵਿਚ ਆ ਗਿਆ ਅਤੇ ਉਸ ਨੇ ਕਾਂਟੇ ਦੀ ਤਾਰ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਵੱਡੀ ਮੱਛੀ ਫਸੀ ਹੋਈ ਹੈ।

ਪਰ ਜਦੋਂ ਤਾਂਰ ਪੂਰਾ ਬਾਹਰ ਆਇਆ ਤਾਂ ਉਸ ਦੇ ਵੀ ਹੋਸ਼ ਉੱਡ ਗਏ ਕਿਉਂਕਿ ਕਾਂਟੇ ਵਿਚ ਫਸ ਕੇ ਕੋਈ ਮੱਛੀ ਬਾਹਰ ਨਹੀਂ ਆਈ ਸੀ ਬਲਕਿ ਅਜਿਹਾ ਜੀਵ ਬਾਹਰ ਨਿਕਲਿਆ ਸੀ ਜਿਸ ਦੀ ਉਸ ਨੇ ਅੱਜ ਤੱਕ ਕਲਪਨਾ ਵੀ ਨਹੀਂ ਕੀਤੀ ਸੀ। ਇਸ ਪੂਰੀ ਘਟਨਾ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

ਖੈਰ ਹੁਣ ਤੱਕ ਇਹ ਨਹੀਂ ਪਤਾ ਚੱਲਿਆ ਹੈ ਕਿ ਇਹ ਜੀਵ ਕਿੱਥੋਂ ਅਤੇ ਕਿਸ ਨੇ ਕੱਢਿਆ ਹੈ ਪਰ ਵਾਇਰਲ ਹੋ ਰਹੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਵੇਖ ਚੁੱਕੇ ਹਨ ਏਲੀਅਨ ਵਰਗਾ ਦਿਖਾਈ ਦੇਣ ਵਾਲੇ ਜੀਵ ਪਹਿਲੀ ਵਾਰ ਵੇਖਣ ਵਿਚ ਆਕਟੋਪਸ ਲਗਦਾ ਹੈ ਪਰ ਇਸ ਦੀ ਆਕਟੋਪਸ ਵਰਗੀ ਸੁੰਡ ਨਹੀਂ ਹੈ। ਏਲੀਅਨ ਵਰਗੇ ਦਿਖਾਈ ਦੇਣ ਵਾਲੇ ਇਸ ਜੀਵ ਦੇ ਤਿੰਨ ਪੈਰ ਹਨ। ਇਹ ਆਪਣੇ ਮੂੰਹ ਨੂੰ ਫੈਲਾ ਲੈਂਦਾ ਹੈ। ਇਸ ਦੀਆਂ ਦੋ ਅੱਖਾ ਬਾਲੀਵੁੱਡ ਫਿਲਮ ਵਿਚ ਦਿਖਾਏ ਗਏ ਏਲੀਅਨ ਜਾਦੂ ਦੀ ਤਰ੍ਹਾਂ ਦਿਖਦੀਆਂ ਹਨ।

ਨਾਲ ਹੀ ਇਸ ਦੀ ਸੁੰਡ ਵਿਚ ਛੋਟੇ-ਛੋਟੇ ਟੇਂਟਿਕਲਜ਼ ਹਨ। ਮੱਛਵਾਰੇ ਦੇ ਨਾਲ-ਨਾਲ ਜਿਸ ਨੇ ਵੀ ਇਸ ਨੂੰ ਵੇਖਿਆ ਉਸ ਨੂੰ ਇਹ ਜੀਵ ਸੀ-ਸਿਕਵਡ ਲੱਗਿਆ ਪਰ ਕਿਸੇ ਨੂੰ ਇਸ ਜੀਵ ਦਾ ਲਹੀ ਨਾਮ ਨਹੀਂ ਪਤਾ ਲੱਗਿਆ ਸੀ।

ਓਸ਼ਮ ਕੰਜਰਵੇਸ਼ਨ ਟਰੱਸਟ ਦੇ ਮਰੀਨ ਐਕਸਪਰਟ ਮਾਰਕਸ ਵਿਲਿਅਮਜ਼ ਨੇ ਕਿਹਾ ਕਿ ਇਸ ਦੇ ਛੋਟੇ ਫਿਨਸ ਦੇ ਨਾਲ ਦੋ ਪੰਖ , ਲੰਬੀ ਸੁੰਡ ਅਤੇ ਤਿੰਨ ਪੈਰ ਹੁੰਦੇ ਹਨ ਅਤੇ ਜਦੋਂ ਇਹ ਖੁਦ ਨੂੰ ਖਤਰੇ ਵਿਚ ਮਹਿਸੂਸ ਕਰਦਾ ਹੈ ਤਾਂ ਇਕ ਏਲੀਅਨ ਦੀ ਤਰ੍ਹਾਂ ਗੋਲ ਹੋ ਜਾਂਦਾ ਹੈ। ਭਾਵ ਆਪਣੇ ਫੰਗਾਂ ਤੋਂ ਖੁਦ ਨੂੰ ਢੱਕ ਲੈਂਦਾ ਹੈ।