ਟੋਰਾਂਟੋ ਪੁਲੀਸ ਦੇ ਸੱਤ ਅਧਿਕਾਰੀ ਭ੍ਰਿਸ਼ਟਾਚਾਰ ਦੇ ਦੇਸ਼ਾਂ ਹੇਠ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੰਜਾਬੀ ਮੂਲ ਦਾ ਪੁਲਿਸ ਅਧਿਕਾਰੀ ਸਰਬਜੀਤ ਬੇਦੀ ਵੀ ਗ੍ਰਿਫ਼ਤਾਰ

Seven Toronto police officers arrested in corruption probe

ਟੋਰਾਂਟੋ: ਟੋਰਾਂਟੋ ਪੁਲਿਸ ਦੇ ਕਈ ਅਧਿਕਾਰੀ ਗੋਲੀਬਾਰੀ, ਫ਼ਿਰੌਤੀਆਂ, ਨਸ਼ਿਆਂ ਦੀ ਤਸਕਰੀ ਤੇ ਹੋਰ ਕਈ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਸਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿਚ ਇਕ ਪੰਜਾਬੀ ਮੂਲ ਦਾ ਪੁਲਿਸ ਅਧਿਕਾਰੀ ਵੀ ਹੈ। ਇਹ ਪੁਲਿਸ ਅਧਿਕਾਰੀ ਕਿਵੇਂ ਹੋਏ ਦਾਗ਼ਦਾਰ, ਇਸ ਸਬੰਧੀ ਵੱਡੇ ਖੁਲਾਸੇ ਹੋਏ ਹਨ। ਗ੍ਰਿਫ਼ਤਾਰ ਕੀਤੇ ਗਏ ਪੁਲਿਸ ਅਫ਼ਸਰਾਂ ਦੀ ਪਛਾਣ ਸਰਬਜੀਤ ਬੇਦੀ, ਟਿਮੋਥੀ ਬਾਰਨਹਰਟ, ਰੋਬਰਟ ਬਲੈਕ, ਜੋਹਨ ਮੈਡਲੀ, ਕਾਰਲ ਗਰੇਲੈਟੇ, ਡਰੇਕ ਮੈਕੋਰਮਿਕ, ਏਲੀਅਸ ਮੋਵਾਦ ਅਤੇ ਇਕ ਸੇਵਾ ਮੁਕਤ ਪੁਲਿਸ ਅਧਿਕਾਰੀ ਵਜੋਂ ਹੋਈ ਹੈ।

ਇਸ ਸਬੰਧੀ ਯਾਰਕ ਰੀਜਨਲ ਪੁਲਿਸ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ ਯੋਰਕ ਰੀਜਨਲ ਪੁਲਿਸ ਦੇ ਮੁਖੀ ਜਿਮ ਮੈਕਸਵੀਨ, ਡਿਪਟੀ ਮੁਖੀ ਬਰਾਇਨ ਹੋਗਨ ਤੇ ਟੋਰਾਂਟੋ ਪੁਲਿਸ ਮੁਖੀ ਮਾਇਰਨ ਡੈਮਕੀਵ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਕਿ ਵੱਖ ਵੱਖ ਗਤੀਵਿਧੀਆਂ ਵਿਚ ਸ਼ਾਮਲ ਟੋਰਾਂਟੋ ਪੁਲਿਸ ਦੇ 7 ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਾਤਰ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਇਕ ਸੇਵਾ ਮੁਕਤ ਪੁਲਿਸ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।