ਹੈਕਿੰਗ ਤੋਂ ਬਾਅਦ ਭਾਜਪਾ ਦੀ ਵੈਬਸਾਈਟ ਬੰਦ, ਕਾਂਗਰਸ ਤੇ ‘ਆਪ’ ਨੇ ਕੀਤੀ ਟਿੱਪਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਜੇਪੀ ਦੀ ਅਧਿਕਾਰਿਤ ਵੈਬਸਾਈਟ BJP.org.com ਜਦੋਂ ਇਸ ਨੂੰ ਗੂਗਲ ਤੋਂ ਸਰਚ ਕਰਾਗੇ ਤਾਂ ਉਸ ਉਤੇ ਤੁਹਾਨੂੰ ਅੰਗਰੇਜੀ ਚ 'ਵੀ ਵਿਲ ਬੈਕ ਸੂਨ' ਲਿਖਿਆ ਨਜ਼ਰ ਆਵੇਗਾ..

BJP Website

ਨਵੀ ਦਿੱਲੀ : ਭਾਰਤੀ ਜਨਤਾ ਪਾਰਟੀ ਦੀ ਅਧਿਕਾਰਿਤ ਵੈਬਸਾਈਟ ਨੂੰ ਹੈਕ ਕਰ ਲਿਆ ਗਿਆ ਹੈ। ਵੈਬਸਾਈਟ ਹੈਕ ਕਰਨ ਤੋਂ ਬਾਅਦ ਵੈਬਸਾਈਟ ਡਾਊਨ ਹੋ ਗਈ ਹੈ ਅਤੇ ਉਹ ਕੰਮ ਨਹੀ ਕਰ ਰਹੀ ਹੈ। ਬੀਜੇਪੀ ਦੀ ਅਧਿਕਾਰਿਤ ਵੈਬਸਾਈਟ BJP.org.com ਜਦੋਂ ਇਸ ਨੂੰ ਗੂਗਲ ਤੋਂ ਸਰਚ ਕਰਾਗੇ ਤਾਂ ਉਸ ਉਤੇ ਤੁਹਾਨੂੰ ਅੰਗਰੇਜੀ ਚ 'ਵੀ ਵਿਲ ਬੈਕ ਸੂਨ' ਲਿਖਿਆ ਨਜ਼ਰ ਆਵੇਗਾ। ਕਾਂਗਰਸ ਦੇ ਟਵੀਟਰ ਮਨੇਜਰ ਦਿਵਧਾ ਸ਼ੰਪਾਦਨਾ ਸਭ ਤੋਂ ਪਹਿਲਾ ਬੀਜੇਪੀ  ਵੈਬਸਾਈਟ ਦੀ ਖਰਾਬੀ ਦੇ ਬਾਰੇ ਵਿਚ ਟਵੀਟ ਕਰਨ ਵਾਲਿਆਂ ਚੋਂ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਮਨ ਚਾਸ਼ਲਰ ਅਲੇਜਾ ਮਕੇਲ ਦੀ ਇਕ ਮੇਮ ਦਾ ਸਕਰੀਨਸ਼ਾੱਟ ਸਾਝਾ ਕੀਤਾ। ਇਸ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਟਿੱਪਣੀ ਕੀਤੀ ਹੈ।

ਕਾਂਗਰਸ ਨੇ ਟਵੀਟ ਕੀਤਾ ,ਗੁੱਡ ਮੋਰਨਿੰਗ @BJP4India, ਸਾਨੂੰ ਪਤਾ ਲੱਗਿਆ ਹੈ ਕਿ ਬਹੁਤ ਲੰਮੇ ਸਮੇਂ ਤੋਂ ਤੁਹਾਡੀ ਵੈਬਸਾਈਟ ਡਾਊਨ ਹੈ। ਜੇਕਰ ਇਸਨੂੰ ਸ਼ੁਰੂ ਕਰਨ ਲਈ ਮਦਦ ਦੀ ਲੋੜ ਹੈ ਤਾਂ ਅਸੀ ਖੁਸ਼ੀ-ਖੁਸ਼ੀ ਮਦਦ ਕਰਨ ਲਈ ਤਿਆਰ ਹਾਂ।

ਉਥੇ ਹੀ ਆਮ ਆਦਮੀ ਪਾਰਟੀ ਨੇ ਟਵੀਟ ਕੀਤਾ, ਜਿਵੇ ਕਿ ਤੁਸੀ ਦਿੱਲੀ 'ਚ ਕੀਤਾ,ਇਸ ਚੋਣਾਂ 'ਚ ਭਾਜਪਾ ਜਿਥੇ ਵੀ ਕਮਜ਼ੋਰ ਹੈ, ਕਾਂਗਰਸ ਉਥੇ ਉਨ੍ਹਾਂ ਦੀ ਮਦਦ ਕਰੇਗੀ। ਜਿਵੇ ਕਿ ਅਸੀ ਕਿਹਾ....

ਦਿਵਿਆ ਸਪੰਦਨਾ ਨੇ ਇਕ ਦਿਨ ਪਹਿਲਾ ਟਵੀਟ ਕੀਤਾ ਕੀ ਜੇਕਰ ਤੁਸੀ ਭਾਜਪਾ ਦੀ ਵੈਬਸਾਈਟ ਨੂੰ ਨਹੀ ਵੇਖ ਰਹੇ ਤਾਂ ਤੁਸੀ ਯਾਦ ਕਰ ਰਹੇ ਹੋਵੋਗੇ। ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ ਮੀਮ ਵਾਲੇ ਸਕਰੀਨ ਸਾਂਟਾ ਦੀ ਭਰਮਾਰ ਹੋ ਗਈ ਹੈ। ਇਸ ਮੀਮ ਦੇ ਹੇਠ ਬੋਹੇਮੀਆਂ ਰੈਪ ਸੀਡੀ ਦਾ ਮਿਊਜਿਕ ਵੀਡੀਓ ਵੀ ਲੱਗਿਆ ਹੈ। ਇਕ ਮੀਮ 'ਚ ਮਜਾਕ ਵੀ ਉਡਾਇਆ ਗਿਆ ਹੈ। ਜਦੋ ਮੋਦੀ ਜਰਮਨ ਚਾਂਸਲਰ ਅਜੇਲਾ ਮਕੇਲ ਨਾਲ ਹੱਥ ਮਿਲਾਉਣ ਲਈ ਅੱਗੇ ਵਧਾਉਦੇ ਹਨ, ਤਾਂ ਉਹ ਉਹਨਾਂ ਦੇ ਕੋਲ ਦੀ ਨਿਕਲ ਜਾਦੀ ਹੈਂ।