ਕਾਂਗਰਸ ਦੀਆਂ ਪ੍ਰਾਈਮਰੀ ਚੋਣਾਂ 'ਚ ਛੇ ਤੋਂ ਵੱਧ ਭਾਰਤੀ-ਅਮਰੀਕੀ ਜਿੱਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਵੰਬਰ ਵਿਚ ਹਾਊਸ ਆਫ਼ ਰਿਪ੍ਰੈਜੇਨਟੇਟਿਵ ਚੋਣਾਂ ਲਈ ਪ੍ਰਾਈਮਰੀਜ਼ ਵਿਚ ਦੋ ਕਾਂਗਰਸ ਸੰਸਦ ਮੈਂਬਰਾਂ ਅਤੇ ਦੋ ਔਰਤਾਂ ਸਣੇ ਛੇ ਤੋਂ ਵੱਧ ਭਾਰਤੀ ਅਮਰੀਕੀਆਂ ਨੇ ਜਿੱਤ ਦਰਜ ਕੀਤੀ

File Photo

ਵਾਸ਼ਿੰਗਟਨ  : ਨਵੰਬਰ ਵਿਚ ਹਾਊਸ ਆਫ਼ ਰਿਪ੍ਰੈਜੇਨਟੇਟਿਵ ਚੋਣਾਂ ਲਈ ਪ੍ਰਾਈਮਰੀਜ਼ ਵਿਚ ਦੋ ਕਾਂਗਰਸ ਸੰਸਦ ਮੈਂਬਰਾਂ ਅਤੇ ਦੋ ਔਰਤਾਂ ਸਣੇ ਛੇ ਤੋਂ ਵੱਧ ਭਾਰਤੀ ਅਮਰੀਕੀਆਂ ਨੇ ਜਿੱਤ ਦਰਜ ਕੀਤੀ। ਕੈਲੀਫੋਰਨੀਆ ਵਿਚ ਮੌਜੂਦਾ ਸੰਸਦ ਮੈਂਬਰ ਡਾ. ਅਮੀ ਬੇਰਾ ਅਤੇ ਰੋ ਖੰਨਾ ਨੇ  ਅਪਣੇ ਅਪਣੇ ਕ੍ਰਮਵਾਰ ਸੱਤਵੇਂ ਅਤੇ 17 ਵੇਂ 'ਕਾਂਗਰੇਸਨਲ ਜ਼ਿਲ੍ਹਿਆਂ' ਵਿਚ  ਆਸਾਨ ਜਿੱਤ ਦਰਜ ਕੀਤੀ।

ਦੋਵੇਂ ਡੈਮੋਕਰੇਟਿਕ ਪਾਰਟੀ ਦੀ ਤਰਫੋਂ ਚੋਣ ਲੜ ਰਹੇ ਹਨ। ਅਮਰੀਕੀ ਪ੍ਰਤੀਨਿਧ ਸਭਾ ਦੇ ਸਭ ਤੋਂ ਲੰਬੇ ਸਮੇਂ ਲਈ ਸੇਵਾ ਨਿਭਾ ਰਹੇ ਸੰਸਦ ਮੈਂਬਰ ਭਾਰਤੀ-ਅਮਰੀਕੀ ਬੇਰਾ ਪੰਜਵੀਂ ਵਾਰ ਚੋਣ ਲੜ ਰਹੇ ਹਨ। ਇਸ ਦੇ ਨਾਲ ਹੀ ਖੰਨਾ ਤੀਜੀ ਵਾਰ ਚੋਣ ਲੜ ਰਹੇ ਹਨ। ਹਾਲਾਂਕਿ, ਉਸਨੂੰ ਰਿਪਬਲੀਕਨ ਪਾਰਟੀ ਦੇ ਭਾਰਤੀ-ਅਮਰੀਕੀ ਉਮੀਦਵਾਰ ਰਿਤੇਸ਼ ਟੰਡਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਏਗਾ।

ਟੰਡਨ ਨੂੰ ਖੰਨਾ ਦੇ ਵਿਰੋਧੀ ਭਾਰਤੀ-ਅਮਰੀਕੀ ਸਮੂਹਾਂ ਦਾ ਸਮਰਥਨ ਪ੍ਰਾਪਤ ਹੈ। ਟੰਡਨ ਪ੍ਰਾਇਮਰੀਜ਼ ਵਿਚ ਦੂਸਰੇ ਸਥਾਨ 'ਤੇ ਆਏ। ਕੈਲੀਫੋਰਨੀਆ ਦੇ ਕਾਨੂੰਨਾਂ ਅਨੁਸਾਰ ਨਵੰਬਰ ਦੀਆਂ ਚੋਣਾਂ ਲਈ ਬੈਲਟ ਉੱਤੇ ਚੋਟੀ ਦੇ ਦੋ ਉਮੀਦਵਾਰਾਂ ਦੇ ਨਾਮ ਹੁੰਦੇ ਹਨ। ਖੰਨਾ ਨੇ ਟਵੀਟ ਕੀਤਾ, ''“ਅੱਜ ਰਾਤ ਸਾਡੀ ਜਿੱਤ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।

ਅਸੀਂ ਰਿਤੇਸ਼ ਟੰਡਨ ਨੂੰ ਹਰਾਇਆ, ਜਿਹੜਾ ਭਾਰਤ ਵਿਚ ਇਸਲਾਮਫੋਬੀਆ ਅਤੇ ਸੱਜੇਪੱਖੀ ਰਾਸ਼ਟਰਵਾਦ ਦਾ ਪਾਲਣ ਕਰਦਾ ਹੈ। ਸਾਨੂੰ ਬੇ ਏਰੀਆ ਵਿਚ ਸਭ ਤੋਂ ਵੱਧ ਵੋਟਾਂ ਮਿਲ ਰਹੀਆਂ ਹਨ। ਰਿਪਬਲੀਕਨ ਪਾਰਟੀ ਦੀ ਨਿਸ਼ਾ ਸ਼ਰਮਾ ਕੈਲੀਫੋਰਨੀਆ ਵਿਚ 11 ਵੀਂ ਕਾਂਗਰਸੀ ਜ਼ਿਲ੍ਹਾ ਤੋਂ ਪ੍ਰਾਇਮਰੀਜ਼ ਜਿੱਤੀ। ਉਹ ਨਵੰਬਰ ਦੀਆਂ ਚੋਣਾਂ ਵਿਚ ਮੌਜੂਦਾ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰ ਡਿਸਸੋਲਨੇਅਰ ਨੂੰ ਚੁਣੌਤੀ ਦੇਵੇਗੀ।

ਡੈਮੋਕਰੇਟਿਕ ਪਾਰਟੀ ਦੇ ਰਿਸ਼ੀ ਕੁਮਾਰ ਕੈਲੀਫੋਰਨੀਆ ਦੇ 18 ਵੇਂ 'ਕਾਂਗਰਸੀ ਜ਼ਿਲ੍ਹਾ' 15.9 ਪ੍ਰਤੀਸ਼ਤ ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ। ਉਨ੍ਹਾਂ ਦਾ ਮੁਕਾਬਲਾ ਡੈਮੋਕਰੇਟਿਕ ਪਾਰਟੀ ਦੀ ਮੌਜੂਦਾ ਸੰਸਦ ਅਨਾ ਜੀ ਈਸ਼ੋ ਨਾਲ ਹੈ। ਭਾਰਤੀ-ਅਮਰੀਕੀ ਮੰਗਾ ਅਨੰਤਮੂਲਾ ਨੇ ਵਰਜੀਨੀਆ ਦੇ 11 ਵੇਂ 'ਕਾਂਗਰਸੀ ਜ਼ਿਲ੍ਹਾ' ਵਿਚ ਰਿਪਬਲੀਕਨ ਪ੍ਰਾਇਮਰੀਜ਼ ਜਿੱਤੀ।

ਉਸਦਾ ਸਾਹਮਣਾ ਛੇ ਵਾਰ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਗੇਰੀ ਕਨੌਲੀ ਨਾਲ ਹੋਵੇਗਾ। ਪ੍ਰਿਸਟਨ ਕੁਲਕਰਨੀ ਨੇ ਟੈਕਸਾਸ ਦੇ 22 ਵੇਂ ਕਾਂਗਰੇਸਨਲ ਜ਼ਿਲ੍ਹਾ ਵਿਚ ਪ੍ਰਾਇਮਰੀ ਵਿਚ ਵੱਡੀ ਜਿੱਤ ਪ੍ਰਾਪਤ ਕੀਤੀ।