ਹੁਣ ਕੈਲਗਰੀ 'ਚ ਵੀ ਮਿਲਿਆ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼
ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ਵਿਚ ਜਾਰੀ ਹੈ ਅਤੇ ਹੁਣ ਇਹ ਭਾਰਤ ਵਿਚ ਵੀ ਆ ਗਿਆ ਹੈ। ਇਸ ਦੇ ਨਾਲ ਹੀ ਕੈਲਗਰੀ ਸ਼ਹਿਰ ਵਿੱਚ ਵੀ ਇੱਕ ਔਰਤ ...
ਕੈਲਗਰੀ- ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ਵਿਚ ਜਾਰੀ ਹੈ ਅਤੇ ਹੁਣ ਇਹ ਭਾਰਤ ਵਿਚ ਵੀ ਆ ਗਿਆ ਹੈ। ਇਸ ਦੇ ਨਾਲ ਹੀ ਕੈਲਗਰੀ ਸ਼ਹਿਰ ਵਿੱਚ ਵੀ ਇੱਕ ਔਰਤ ਕੋਰੋਨਾ ਵਾਇਰਸ ਬਿਮਾਰੀ ਦੀ ਪੀੜਤ ਪਾਈ ਗਈ ਹੈ। ਅਲਬਰਟਾ ਸਿਹਤ ਵਿਭਾਗ ਦੇ ਮੁੱਖ ਮੈਡੀਕਲ ਅਧਿਕਾਰੀ ਡੀਨਾ ਹਿੰਸਾ ਨੇ ਜਾਣਕਾਰੀ ਰਿਲੀਜ਼ ਕਰਦਿਆ ਕਿਹਾ ਹੈ ਕਿ ਕੈਲਗਰੀ ਵਾਸੀ 50 ਸਾਲਾ ਔਰਤ ਜੋ ਕਿ 21 ਫਰਵਰੀ ਨੂੰ ਕੈਲੀਫੋਰਨੀਆ ਵਿੱਚ ਇੱਕ ਗ੍ਰੈਂਡ ਪ੍ਰਿੰਸੈਸ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋ ਕੇ ਵਾਪਸ ਆਈ ਸੀ।
ਉਸ ਸਮੁੰਦਰੀ ਜਹਾਜ਼ ਵਿੱਚ ਹੋਰ ਵੀ ਕਈ ਵਿਅਕਤੀ ਸਵਾਰ ਸਨ ਜੋ ਕਿ ਕੈਲਗਰੀ ਸ਼ਹਿਰ ਦੇ ਵਾਸੀ ਹਨ। ਇਸ ਔਰਤ ਨੇ 28 ਫਰਵਰੀ ਤੋਂ ਆਮ ਲੋਕਾਂ ਤੋ ਦੂਰ ਰਹਿਣਾ ਸੁਰੂ ਕਰ ਦਿੱਤਾ। ਜਦੋ ਉਸ ਦੇ ਸਾਰੇ ਟੈਸਟ ਕਰਵਾਏ ਗਏ ਤਾਂ ਉਹ ਮਹਿਲਾ ਕੋਰੋਨਾਵਾਇਰਸ ਦੀ ਪੀੜਤ ਨਿਕਲੀ। ਜਿਸ ਦੀ ਸਿਹਤ ਵਿਭਾਗ ਨੇ 5 ਮਾਰਚ ਨੂੰ ਸ਼ਾਮ ਵੇਲੇ ਪੁਸਟੀ ਕੀਤੀ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਪਿਛਲੇ ਦਿਨੀਂ ਗ੍ਰੈਂਡ ਪ੍ਰਿੰਸੈਸ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋ ਕੇ ਵਾਪਸ ਆਏ ਹਨ ਜਾਂ ਕਿਸੇ ਵੀ ਦੇਸ਼ ਜਿਸ ਵਿੱਚ ਕੋਰੋਨਾ ਵਾਇਰਸ ਹੋਣ ਦੀ ਸੰਭਾਵਨਾ ਹੈ ਉਹ ਲੋਕ 14 ਦਿਨ ਆਪਣੇ ਘਰਾਂ ਤੋ ਬਾਹਰ ਨਾ ਨਿਕਲਣ। ਜੇਕਰ ਉਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਇਸ ਬਿਮਾਰੀ ਤੋਂ ਪੀੜਤ ਹੋ ਸਕਦੇ ਹਨ ਤਾਂ ਉਹ ਤਰੁੰਤ ਮੈਡੀਕਲ ਟੈਸਟ ਜ਼ਰੂਰ ਕਰਵਾਉਣ।
ਅਜੇ ਤੱਕ ਬਿਮਾਰੀ ਨਾਲ ਪੀੜਤ ਔਰਤ ਦੇ ਨਾਮ ਦੀ ਪੁਸ਼ਟੀ ਨਹੀਂ ਹੋੋਈ ਹੈ। ਦੱਸ ਦੀਏ ਕਿ ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਵਿਚ ਹਾਲ ਹੀ ਦੇ ਦਿਨਾਂ ਵਿਚ ਕੋਰੋਨਾ ਵਾਇਰਸ ਦੇ ਕੁੱਝ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਜਿਸ ਤੋਂ ਬਾਅਦ ਦਿੱਲੀ-ਐਨਸੀਆਰ ਵਿਚ ਲੋਕ ਇਸ ਬਾਰੇ ਬਹੁਤ ਸੁਚੇਤ ਹੋ ਰਹੇ ਹਨ। ਲੋਕ ਮਾਸਕ ਪਹਿਨੇ ਅਤੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਦੇ ਵੇਖੇ ਜਾ ਸਕਦੇ ਹਨ। ਹੈਂਡ ਸੈਨੀਟਾਈਜ਼ਰ ਅਤੇ ਮਾਸਕ ਦੀ ਮੰਗ ਐਸਈ ਵਿਚ ਵੱਧ ਰਹੀ ਹੈ।
ਵੱਧ ਰਹੀ ਮੰਗ ਦੇ ਨਾਲ, ਉਨ੍ਹਾਂ ਦੇ ਰੇਟ ਵੀ ਬਰਾਬਰ ਵਧੇ ਹਨ। ਜਦੋਂ ਕਿ ਸੈਨੀਟਾਈਜ਼ਰ ਦੁਕਾਨ ਤੋਂ ਗਾਇਬ ਹਨ, ਮਾਸਕ ਤਿੰਨ ਗੁਣਾ ਤੋਂ ਵੀ ਵੱਧ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਦਿੱਲੀ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਦੁਕਾਨਾਂ ਤੋਂ ਹੱਥਾਂ ਦੇ ਕੀਟਾਣੂ ਅਤੇ ਮਾਸਕ ਪਾਉਣਾ ਲਗਭਗ ਮੁਸ਼ਕਿਲ ਹੋ ਗਿਆ ਹੈ।