ਇਰਾਨ-ਇਜ਼ਰਾਈਲ ਜੰਗ ਵਿਚ ਤਿੰਨ ਭਾਰਤੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਓਮਾਨ ਦੀ ਖਾੜੀ ਵਿਚ ਮਿਜ਼ਾਈਲ ਹਮਲਾ

Three Indians killed in Iran-Israel war oman News

ਓਮਾਨ: ਓਮਾਨ ਦੀ ਖਾੜੀ ਵਿਚ ਤੇਲ ਦੇ ਟੈਂਕਰ ’ਤੇ ਹੋਏ ਮਿਜ਼ਾਈਲ ਹਮਲੇ ਵਿਚ ਮਰਚੈਂਟ ਨੇਵੀ ਦੇ ਕੈਪਟਨ ਆਸ਼ੀਸ਼ ਕੁਮਾਰ ਦੀ ਦਰਦਨਾਕ ਮੌਤ ਹੋ ਗਈ। ਹਮਲੇ ਦੇ ਸਮੇਂ ਆਸ਼ੀਸ਼ ਇੰਜਨ ਕਮਰੇ ਵਿਚ ਮੌਜੂਦ ਸਨ। ਮਿਜ਼ਾਈਲ ਟਕਰਾਉਣ ਤੋਂ ਬਾਅਦ ਜਹਾਜ਼ ਦੇ ਉਸ ਹਿੱਸੇ ਵਿਚ ਭਿਆਨਕ ਅੱਗ ਲੱਗ ਗਈ, ਜਿਸ ਵਿਚ ਝੁਲਸਣ ਕਾਰਨ ਆਸ਼ੀਸ਼ ਦੀ ਜਾਨ ਚਲੀ ਗਈ।

ਆਸ਼ੀਸ਼ ਨੇ ਹਾਲ ਹੀ ਵਿਚ ਮਰਚੈਂਟ ਨੇਵੀ ਜੌਇਨ ਕੀਤੀ ਸੀ ਅਤੇ ਉਨ੍ਹਾਂ ਦੀ ਪਹਿਲੀ ਪੋਸਟਿੰਗ ਦੁਬਈ ਵਿਚ ਹੋਈ ਸੀ। ਪਰਵਾਰ ਤਿੰਨ ਦਿਨਾਂ ਤੋਂ ਉਨ੍ਹਾਂ ਨੂੰ ਲਾਪਤਾ ਮੰਨ ਕੇ ਦੁਆ ਕਰ ਰਿਹਾ ਸੀ, ਪਰ ਕੱਲ੍ਹ ਰਾਤ ਈਮੇਲ ਰਾਹੀਂ ਮਿਲੀ ਮੌਤ ਦੀ ਖ਼ਬਰ ਨੇ ਸਭ ਨੂੰ ਹਿਲਾ ਦਿਤਾ। ਕੈਪਟਨ ਅਸ਼ੀਸ਼ ਕੁਮਾਰ ਦੇ ਨਾਲ ਰਾਜਸਥਾਨ ਦੇ ਕਰਮਚਾਰੀ ਦਲੀਪ ਸਿੰਘ ਦੀ ਮੌਤ ਹੋ ਗਈ।

ਪਲਾਉ-ਝੰਡੇ ਵਾਲੇ ਇਸ ਜਹਾਜ਼ ’ਤੇ ਕੁੱਲ 20 ਕਰਮਚਾਰੀ ਸਵਾਰ ਸਨ। ਹਮਲਾ ਓਮਾਨ ਦੇ ਮੁਸੰਦਮ ਪ੍ਰਾਇਦੀਪ ਦੇ ਨੇੜੇ ਹੋਇਆ, ਹਾਲਾਂਕਿ ਬਾਕੀ ਸਾਰੇ ਕਰਮਚਾਰੀਆਂ ਨੂੰ ਸੁਰੱਖਿਅਤ ਤੌਰ ’ਤੇ ਬਾਹਰ ਕੱਢ ਲਿਆ ਗਿਆ। ਇਸ ਹਮਲੇ ਵਿਚ ਕੁੱਲ ਤਿੰਨ ਭਾਰਤੀ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਇਕ ਆਸ਼ੀਸ਼ ਹਨ।

ਸ਼ੋਕਾਕੁਲ ਪਰਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਓਮਾਨ ਦੀਆਂ ਕਾਨੂੰਨੀ ਕਾਰਵਾਈਆਂ ਜਲਦੀ ਪੂਰੀ ਕਰ ਕੇ ਉਨ੍ਹਾਂ ਦੇ ਪੁੱਤਰ ਦਾ ਪਾਰਥਿਵ ਸ਼ਰੀਰ ਭਾਰਤ ਲਿਆਂਦਾ ਜਾਵੇ, ਤਾਂ ਜੋ ਉਹ ਅਖੀਰਲੀ ਵਾਰ ਉਸਨੂੰ ਦੇਖ ਸਕਣ। (ਏਜੰਸੀ)