ਅਮਰੀਕਾ ਦੇ ਦਖਣੀ ਕੈਲੀਫੋਰਨੀਆ 'ਚ 5.3 ਤੀਬਰਤਾ ਦਾ ਭੂਚਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖਣੀ ਕੈਲੀਫੋਰਨੀਆ ਦੇ ਤੱਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.3 ਦਰਜ ਕੀਤੀ ਗਈ।

Earthquake in South California of America

ਵਾਸ਼ਿੰਗਟਨ : ਦਖਣੀ ਕੈਲੀਫੋਰਨੀਆ ਦੇ ਤੱਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.3 ਦਰਜ ਕੀਤੀ ਗਈ। ਸਮਾਚਾਰ ਏਜੰਸੀਆਂ ਮੁਤਾਬਕ ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦਸਿਆ ਕਿ ਭੂਚਾਲ ਦੀ ਤੀਬਰਤਾ ਸ਼ੁਰੂਆਤ ਵਿਚ 5.0 ਦਰਜ ਹੋਈ ਸੀ ਪਰ ਬਾਅਦ ਵਿਚ ਇਹ ਵਧ ਕੇ 5.3 ਹੋ ਗਈ।

ਅਮਰੀਕੀ ਭੂ- ਵਿਗਿਆਨਕ ਸਰਵੇਖਣ (ਯੂਐਸਜੀਐਸ) ਦੇ ਅਨੁਸਾਰ ਭੂਚਾਲ ਦਾ ਕੇਂਦਰ ਕੈਲੀਫੋਰਨੀਆ ਦੇ ਚੈਨਲ ਆਈਸਲੈਂਡ ਬੀਚ ਤੋਂ ਲਗਭਗ 57 ਕਿਲੋਮੀਟਰ ਦੱਖਣ-ਪੱਛਮ ਵਿਚ 16.8 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤੀ ਸੀ। ਪ੍ਰਸ਼ਾਂਤ ਦੀ ਸੂਨਾਮੀ ਚਿਤਾਵਨੀ ਪ੍ਰਣਾਲੀ ਨੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ। 

ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਤਤਕਾਲ ਰਿਪੋਰਟ ਨਹੀਂ ਮਿਲੀ ਹੈ। ਭੂਚਾਲ ਦੇ ਕੇਂਦਰ ਦੇ ਕਰੀਬ ਵੇਂਚੁਰਾ ਕਾਊਂਟੀ ਦੇ ਫ਼ਾਇਰ ਬ੍ਰਿਗੇਡ ਅਧਿਕਾਰੀਆਂ ਨੇ ਵੀ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਦਿਤੀ ਹੈ।