ਭਾਰਤ ਤਕ ਪਹੁੰਚਿਆ ਫ਼ੇਸਬੁਕ ਡੈਟਾ ਲੀਕ ਮਾਮਲੇ ਦਾ ਸੇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ 'ਚ ਫ਼ੇਸਬੁਕ ਨਾਲ ਜੁੜੇ ਸਾਢੇ ਪੰਜ ਲੱਖ ਤੋਂ ਜ਼ਿਆਦਾ ਯੂਜ਼ਰਸ ਨਾਲ ਜੁੜੀਆਂ ਜਾਣਕਾਰੀਆਂ ਲੀਕ ਹੋਣ ਦੀ ਸੰਭਾਵਨਾ ਹੈ।

Facebook

ਫ਼ੇਸਬੁਕ ਡੈਟਾ ਲੀਕ ਮਾਮਲੇ ਦਾ ਸੇਕ ਭਾਰਤ ਤਕ ਪਹੁੰਚ ਗਿਆ ਹੈ, ਜਿੱਥੇ ਕਰੋੜਾਂ ਲੋਕ ਇਸ ਸੋਸ਼ਲ ਮੀਡੀਆ ਮੰਚ ਦੀ ਵਰਤੋਂ ਕਰਦੇ ਹਨ। ਭਾਰਤ 'ਚ ਫ਼ੇਸਬੁਕ ਨਾਲ ਜੁੜੇ ਸਾਢੇ ਪੰਜ ਲੱਖ ਤੋਂ ਜ਼ਿਆਦਾ ਯੂਜ਼ਰਸ ਨਾਲ ਜੁੜੀਆਂ ਜਾਣਕਾਰੀਆਂ ਲੀਕ ਹੋਣ ਦੀ ਸੰਭਾਵਨਾ ਹੈ। ਹਾਲਾਂ ਕਿ ਸਿੱਧੇ ਤੌਰ 'ਤੇ ਪ੍ਰਭਾਵਤ ਯੂਜ਼ਰਾ ਦੀ ਗਿਣਤੀ ਕਾਫ਼ੀ ਘੱਟ ਹੈ। ਇਸ ਦੌਰਾਨ ਫ਼ੇਸਬੁਕ ਨੇ ਕਿਹਾ ਕਿ ਭਾਰਤ 'ਚ ਇਸ ਸਾਲ ਹੋਣ ਵਾਲੀਆਂ ਚੋਣਾਂ ਉਸ ਲਈ ਬਹੁਤ ਮਹੱਤਵਪੂਰਨ ਹਨ ਅਤੇ ਉਹ ਅਪਣੀ ਸੁਰਖਿਆ ਸਬੰਧੀ ਪ੍ਰਬੰਧ ਸਖ਼ਤ ਕਰ ਰਹੀ ਹੈ।ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ 'ਚ ਭਾਰਤ ਤੋਂ 5.62 ਲੱਖ ਲੋਕਾਂ ਦੇ ਸੰਭਾਵਤ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ।

ਇਸ 'ਚ ਭਾਰਤ ਤੋਂ 335 ਲੋਕ ਐਪ ਇੰਸਟਾਲ ਕਰਨ ਕਰ ਕੇ ਸਿੱਧੇ ਤੌਰ 'ਤੇ ਪ੍ਰਭਾਵਤ ਹੋਏ ਹਨ ਅਤੇ ਇਨ੍ਹਾਂ ਦੇ ਦੋਸਤਾਂ ਦੇ ਰੂਪ 'ਚ ਹੋਰ 5,62,120 ਲੋਕਾਂ ਦੇ ਪ੍ਰਭਾਵਤ ਹੋਣ ਦੀ ਉਮੀਦ ਹੈ।  ਫ਼ੇਸਬੁਕ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਭਾਰਤ 'ਚ ਕੁਲ ਮਿਲਾ ਕੇ 5,62,445 ਸੰਭਾਵਤ ਯੂਜ਼ਰਸ ਹਨ ਜੋ ਕਿ ਵਿਸ਼ਵੀ ਪੱਧਰ 'ਤੇ ਸੰਭਾਵਤ ਪ੍ਰਭਾਵਤਾਂ ਦਾ 0.6 ਫ਼ੀ ਸਦੀ ਹਨ। ਕੰਪਨੀ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੀ ਹੈ ਕਿ ਕਿਨ੍ਹਾਂ ਲੋਕਾਂ ਨਾਲ ਜੁੜੀਆਂ ਜਾਣਕਾਰੀਆਂ ਲੀਕ ਹੋਈਆਂ ਹਨ। ਦੇਸ਼ 'ਚ ਫ਼ੇਸਬੁਕ ਦੇ 20 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਪਿਛਲੇ ਮਹੀਨੇ ਡੈਟਾ ਲੀਕ ਮਾਮਲੇ 'ਚ ਫ਼ੇਸਬੁਕ ਅਤੇ ਕੈਂਬ੍ਰਿਜ ਏਨਾਲਿਨਿਕਾ ਨੂੰ ਨੋਟਿਸ ਜਾਰੀ ਕੀਤਾ ਸੀ।