ਮਹਾਤਮਾ ਗਾਂਧੀ 'ਤੇ ਡਿਜ਼ੀਟਲ ਪ੍ਰਦਰਸ਼ਨੀ ਦੀ ਆਸਟ੍ਰੇਲੀਆ 'ਚ ਹੋਈ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ ਸਥਿਤ ਇਮੀਗਰੇਸ਼ਨ ਮਿਊਜ਼ੀਅਮ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ 'ਤੇ ਇਕ ਡਿਜ਼ੀਟਲ ਪ੍ਰਦਰਸ਼ਨੀ ਦੀ ਸ਼ੁਰੂਆਤ ਹੋ ਚੁਕੀ ਹੈ। 15 ਜੁਲਾਈ...

exhibition on mahatma gandhi

ਮੈਲਬੌਰਨ : ਆਸਟ੍ਰੇਲੀਆ ਸਥਿਤ ਇਮੀਗਰੇਸ਼ਨ ਮਿਊਜ਼ੀਅਮ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ 'ਤੇ ਇਕ ਡਿਜ਼ੀਟਲ ਪ੍ਰਦਰਸ਼ਨੀ ਦੀ ਸ਼ੁਰੂਆਤ ਹੋ ਚੁਕੀ ਹੈ। 15 ਜੁਲਾਈ ਤਕ ਚਲਣ ਵਾਲੀ ਇਸ ਪ੍ਰਦਰਸ਼ਨੀ ਵਿਚ ਦਖਣੀ ਅਫ਼ਰੀਕੀ ਅਪ੍ਰਵਾਸੀ ਦੇ ਤੌਰ 'ਤੇ ਗਾਂਧੀ ਜੀ ਦੀ ਯਾਤਰਾ ਅਤੇ ਉਨ੍ਹਾਂ ਦੇ ਅਹਿੰਸਾ ਸਤਿਆਗ੍ਰਹਿ ਅੰਦੋਲਨ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਦੇ ਇਲਾਵਾ ਉਨ੍ਹਾਂ ਦੇ ਜੀਵਨ ਦੀਆਂ ਮਹੱਤਵਪੂਰਣ ਘਟਨਾਵਾਂ ਨੂੰ ਵੀ ਡਿਜ਼ੀਟਲ ਰੂਪ ਵਿਚ ਦਿਖਾਇਆ ਗਿਆ ਹੈ। 'ਮਹਾਤਾਮਾ ਗਾਂਧੀ : ਐਨ ਇਮੀਗ੍ਰੈਂਟ' ਨਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਮਿਊਜ਼ੀਅਮ ਦੀ ਜਨਰਲ ਮੈਨੇਜਰ ਰੋਹਿਣੀ ਕੱਪਾਦਾਥ ਨੇ ਕਿਹਾ,''ਇਸ ਕਦਮ ਨਾਲ ਮੈਲਬੌਰਨ ਦੇ ਲੋਕਾਂ ਵਿਚ ਗਾਂਧੀ ਜੀ ਦੀ ਭਾਵਨਾ ਜਗਾਈ ਜਾ ਸਕੇਗੀ। ਨਾਲ ਹੀ ਭਾਰਤ-ਆਸਟ੍ਰੇਲੀਆ ਵਿਚਕਾਰ ਵਪਾਰ ਅਤੇ ਨਿਵੇਸ਼ ਸੰਬੰਧ ਮਜ਼ਬੂਤ ਹੋਣਗੇ।'']

 ਪ੍ਰਦਰਸ਼ਨੀ ਲਈ ਕਰੀਬ 1000 ਤਸਵੀਰਾਂ, ਫੁਟੇਜ, ਗਾਂਧੀ ਜੀ ਦੀ ਵੌਇਸ ਰਿਕਾਡਿੰਗ ਅਤੇ ਭਾਸ਼ਣਾਂ ਨੂੰ ਹੈਦਰਾਬਾਦ ਸਥਿਤ ਮਹਾਤਮਾ ਗਾਂਧੀ ਡਿਜ਼ੀਟਲ ਮਿਊਜ਼ੀਅਮ ਤੋਂ ਲੋਨ 'ਤੇ ਇਕੱਠਾ ਕੀਤਾ ਗਿਆ ਹੈ। ਇਸ ਪ੍ਰਦਰਸ਼ਨੀ ਵਿਚ ਆਸਟ੍ਰੇਲੀਆ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਾਲ 1880 ਵਿਚ ਹੋਈ ਮੈਲਬੌਰਨ ਇੰਟਰਨੈਸ਼ਨਲ ਪ੍ਰਦਰਸ਼ਨੀ ਵਿਚ ਦਿਖਾਈਆਂ ਗਈਆਂ ਕਲੇ ਨਾਲ ਬਣੀਆਂ ਆਕ੍ਰਿਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਮੂਰਤੀਆਂ ਸਾਲ 1860 ਤੋਂ ਸਾਲ 1880 ਵਿਚਕਾਰ ਬਣਾਈਆਂ ਗਈਆਂ ਸਨ। ਹੈਦਰਾਬਾਦ ਡਿਜ਼ੀਟਲ ਮਿਊਜ਼ੀਅਮ ਦੇ ਕਿਊਰੇਟਰ ਬਿਰਦ ਰਾਜਾਰਾਮ ਯਾਜਨਿਕ ਨੇ ਕਿਹਾ,''ਡਿਜ਼ੀਟਲ ਪ੍ਰਦਰਸ਼ਨੀ ਨਾਲ ਲੋਕ ਗਾਂਧੀ ਜੀ ਨੂੰ ਕਰੀਬ ਨਾਲ ਮਹਿਸੂਸ ਕਰ ਪਾਉਣਗੇ।'' ਖਾਸ ਗੱਲ ਇਹ ਹੈ ਕਿ ਲੋਕ ਇਸ ਪ੍ਰਦਰਸ਼ਨੀ ਵਿਚ ਸੈਲਫੀ ਵੀ ਲੈ ਸਕਣਗੇ। ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਗਾਂਧੀ ਜੀ ਦੀ ਪੋਤੀ ਅਤੇ ਸ਼ਾਂਤੀ ਕਾਰਜਕਰਤਾ ਏਲਾ ਵੀ ਆ ਸਕਦੀ ਹੈ।