ਟਰੰਪ ਨੇ ਮੋਸੁਲ ਜਿੱਤ 'ਤੇ ਇਰਾਕ ਨੂੰ ਵਧਾਈ ਦਿਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਕ ਦੇ ਮੋਸੁਲ ਸ਼ਹਿਰ ਨੂੰ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਤੋਂ ਮੁਕਤ ਕਰਾਉਣ ਦੀ ਸ਼ਲਾਘਾ ਕੀਤੀ ਅਤੇ ਜਿੱਤ ਲਈ ਪ੍ਰਧਾਨ ਮੰਤਰੀ ਹੈਦਰ

Donald Trump

ਵਾਸ਼ਿੰਗਟਨ, 11 ਜੁਲਾਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਕ ਦੇ ਮੋਸੁਲ ਸ਼ਹਿਰ ਨੂੰ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਤੋਂ ਮੁਕਤ ਕਰਾਉਣ ਦੀ ਸ਼ਲਾਘਾ ਕੀਤੀ ਅਤੇ ਜਿੱਤ ਲਈ ਪ੍ਰਧਾਨ ਮੰਤਰੀ ਹੈਦਰ ਅਲ-ਅਬਦੀ ਨੂੰ ਵਧਾਈ ਦਿਤੀ।
ਟਰੰਪ ਨੇ ਇਕ ਬਿਆਨ ਵਿਚ ਕਿਹਾ, ''ਅਮਰੀਕਾ ਅਤੇ ਗਲੋਬਲ ਗਠਜੋੜ ਦੇ ਸਹਿਯੋਗ ਨਾਲ ਇਰਾਕੀ ਸੁਰੱਖਿਆ ਬਲਾਂ ਨੇ ਮੋਸੁਲ ਸ਼ਹਿਰ ਨੂੰ ਮੰਗਲਵਾਰ ਨੂੰ ਆਈ.ਐਸ. ਦੇ ਸ਼ਾਸਨ ਤੋਂ ਮੁਕਤ ਕਰਾ ਲਿਆ ਹੈ।'' ਉਨ੍ਹਾਂ ਕਿਹਾ, ''ਅਸੀਂ ਪ੍ਰਧਾਨ ਮੰਤਰੀ ਹੈਦਰ ਅਲ-ਅਬਦੀ, ਇਰਾਕੀ ਸੁਰੱਖਿਆ ਬਲਾਂ ਅਤੇ ਸਾਰੇ ਇਰਾਕੀ ਨਾਗਰਿਕਾਂ ਨੂੰ ਅਤਿਵਾਦੀਆਂ 'ਤੇ ਜਿੱਤ ਦੀ ਵਧਾਈ ਦਿੰਦੇ ਹਾਂ। ਇਹ ਅਤਿਵਾਦੀ ਸਾਰੇ ਸੱਭਿਅਕ ਲੋਕਾਂ ਦੇ ਦੁਸ਼ਮਣ ਹਨ।''
ਅਮਰੀਕੀ ਰਾਸ਼ਟਰਪਤੀ ਨੇ ਕਿਹਾ, ''ਅਸੀਂ ਅਪਣੇ ਦੇਸ਼ ਦੇ ਜਨਜੀਵਨ ਨੂੰ ਬਹਾਲ ਕਰਨ ਲਈ ਅਪਣੀ ਜਾਨ ਗਵਾਉਣ ਵਾਲੇ ਬਹਾਦੁਰ ਜਵਾਨਾਂ ਅਤੇ ਇਰਾਕੀ ਲੋਕਾਂ ਦੇ ਦੁੱਖ ਵਿਚ ਸ਼ਾਮਲ ਹਾਂ ਅਤੇ ਅਸੀਂ ਉਨ੍ਹਾਂ ਦੀ ਸ਼ਹਾਦਤ ਦਾ ਸਨਮਾਨ ਕਰਦੇ ਹਾਂ।''
ਟਰੰਪ ਨੇ ਕਿਹਾ ਕਿ ਅਮਰੀਕਾ ਦੀ ਅਗਵਾਈ ਵਾਲੇ ਗਲੋਬਲ ਗਠਜੋੜ ਨੇ ਬੀਤੇ 6 ਮਹੀਨਿਆਂ ਤੋਂ ਜ਼ਿਆਦਾ ਸਮੇਂ ਵਿਚ ਆਈ.ਐਸ. ਦੇ ਵਿਰੁਧ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ, ''ਮੋਸੁਲ ਵਿਚ ਜਿੱਤ ਇਸ ਗੱਲ ਦਾ ਸੰਕੇਤ ਹੈ ਕਿ ਹੁਣ ਆਈ.ਐਸ. ਦੇ ਇਰਾਕ ਅਤੇ ਸੀਰੀਆ ਵਿਚ ਥੋੜੇ ਦਿਨ ਬਚੇ ਹਨ। ਆਈ.ਐਸ. ਦੇ ਪੂਰੀ ਤਰ੍ਹਾਂ ਖ਼ਾਤਮੇ ਦੀ ਸਾਡੀ ਲੜਾਈ ਜਾਰੀ ਰਹੇਗੀ।''
ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਮੋਸੁਲ ਦੀ ਆਜ਼ਾਦੀ 'ਤੇ ਇਰਾਕ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਆਈ.ਐਸ. ਦੇ ਵਿਰੁਧ ਗਲੋਬਲ ਲੜਾਈ ਵਿਚ ਮੀਲ ਪੱਥਰ ਹੈ ਅਤੇ ਇਰਾਕੀ ਸੁਰੱਖਿਆ ਬਲਾਂ ਦੀ ਅਗਵਾਈ ਵਿਚ ਅੰਤਰ ਰਾਸ਼ਟਰੀ ਸਮੁਦਾਇ ਦੀਆਂ ਕੋਸ਼ਿਸ਼ਾਂ ਦੀ ਸਫਲਤਾ ਨੂੰ ਦਰਸਾਉਂਦਾ ਹੈ। (ਪੀਟੀਆਈ)