ਮੁਕਾਬਲੇ ਦੌਰਾਨ ਪਹਿਲੀ ਵਾਰ ਪੱਗ ਬੰਨ੍ਹਣਗੇ ਪਹਿਲੇ ਸਿੱਖ UFC ਫਾਈਟਰ ਅਰਜਨ ਸਿੰਘ ਭੁੱਲਰ
ਪਹਿਲੇ ਸਿੱਖ ਯੂਐੱਫਸੀ.ਫਾਈਟਰ ਅਰਜਨ ਸਿੰਘ ਭੁੱਲਰ ਖੇਡਾਂ ਦੇ 25 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ 14 ਅਪ੍ਰੈਲ, 2018 ਨੂੰ ਗਲੇਨਡੇਲ, ...
ਗਲੇਨਡੇਲ : ਪਹਿਲੇ ਸਿੱਖ ਯੂਐੱਫਸੀ.ਫਾਈਟਰ ਅਰਜਨ ਸਿੰਘ ਭੁੱਲਰ ਖੇਡਾਂ ਦੇ 25 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ 14 ਅਪ੍ਰੈਲ, 2018 ਨੂੰ ਗਲੇਨਡੇਲ, ਅਰੀਜ਼ੋਨਾ ਵਿਚ ਆਪਣੇ ਮੁਕਾਬਲੇ ਦੌਰਾਨ ਪੱਗੜੀ ਬੰਨ੍ਹਣਗੇ। ਭੁੱਲਰ ਆਪਣੇ ਆਉਣ ਵਾਲੇ ਮੁਕਾਬਲੇ ਤੋਂ ਇਕ ਮਹੀਨਾ ਪਹਿਲਾਂ ਹੀ ਫੋਨੀਕਸ, ਅਰੀਜ਼ੋਨਾ ਵਿਚ ਸਨ ਕਿਉਂਕਿ ਉਹ ਜਿੱਤ ਤੋਂ ਕੁਝ ਜ਼ਿਆਦਾ ਦੇਣ ਦੀ ਇੱਛਾ ਰੱਖਦੇ ਹਨ।
ਇਸ ਦੌਰਾਨ ਉਹ ਗੁਰਦੁਆਰਿਆਂ ਸਮੇਤ ਕਈ ਥਾਵਾਂ 'ਤੇ ਜਾ ਕੇ ਨਤਮਸਤਕ ਹੋਏ। ਅਰਜਨ ਨੇ ਰਾਸ਼ਟਰੀ ਸਿੱਖ ਮੁਹਿੰਮ ਦੇ ਨਾਲ ਇਕ ਸਾਂਝੇਦਾਰੀ ਕੀਤੀ ਹੈ, ਜਿਸ ਤਹਿਤ ਉਹ ਸਿੱਖਾਂ ਬਾਰੇ ਜਾਗਰੂਕਤਾ ਅਤੇ ਸਿਖਿਆ ਵਧਾਉਣ ਲਈ ਆਪਣੇ ਖੇਡ ਸਮਾਗਮ ਦੀ ਵਰਤੋਂ ਕਰਨਗੇ। ਇਸ ਤੋਂ ਇਲਾਵਾ ਉਹ ਇਸ ਖੇਡ ਵਿਚ ਭਾਰਤੀ ਭਾਈਚਾਰੇ ਅਤੇ ਹੋਰ ਦਖਣੀ ਏਸ਼ੀਆਈ ਲੋਕਾਂ ਦੀ ਦਿਲਚਸਪੀ ਅਤੇ ਨੁਮਾਇੰਦਗੀ ਵਧਾਉਣ ਦੀ ਉਮੀਦ ਕਰ ਰਹੇ ਹਨ।
ਅਰਜਨ ਭੁੱਲਰ ਨੇ ਆਖਿਆ ਕਿ ਉਹ ਇਹ ਮਹਿਸੂਸ ਕਰਦੇ ਹਨ ਕਿ ਖੇਡਾਂ ਨੂੰ ਪਾਰ ਕਰਨ ਲਈ ਮਿਕਸਡ ਮਾਰਸ਼ਲ ਆਰਟਸ ਵਿਚ ਆਪਣੇ ਮੰਚ ਅਤੇ ਕਰੀਅਰ ਦੀ ਵਰਤੋਂ ਕਰਨਾ ਮੇਰੇ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਭਾਈਚਾਰੇ ਦੀਆਂ ਸਾਰੀਆਂ ਰੁਕਾਵਟਾਂ ਦੂਰ ਕਰਨਾ ਚਾਹੁੰਦੇ ਹਨ। ਹਰ ਸਭਿਆਚਾਰ ਦੀਆਂ ਆਪਣੀਆਂ ਖੇਡਾਂ ਅਤੇ ਆਈਕਨ (icon) ਹਨ।
ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦੇ ਹਾਂ ਕਿ ਇਕ ਦਿਨ ਮੈਂ ਦੱਖਣੀ ਏਸ਼ੀਆਈ ਭਾਈਚਾਰੇ ਲਈ ਇਕ ਆਈਕਨ ਬਣ ਸਕਦਾ ਹਾਂ। ਭੁੱਲਰ ਨੇ ਅੱਗੇ ਬੋਲਦਿਆਂ ਆਖਿਆ ਕਿ ਮੇਰੇ ਲਈ ਜ਼ਰੂਰੀ ਹੈ ਕਿ ਰਿੰਗ ਵਿਚ ਉਤਰਨ ਸਮੇਂ ਮੈਂ ਪੱਗ ਬੰਨ੍ਹਾਂ। ਮੇਰੇ ਲਈ ਇਸ ਗੱਲ ਦੀ ਨੁਮਾਇੰਦਗੀ ਕਰਨਾ ਬੇਹੱਦ ਮਹੱਤਵਪੂਰਨ ਹੈ ਕਿ ਮੈਂ ਕਿੱਥੋਂ ਆਇਆਂ ਹਾਂ ਅਤੇ ਮੇਰੇ ਲੋਕ ਕੀ ਹਨ।
ਫੀਨਿਕਸ ਦੀ ਇਕ ਮਹੱਤਵਪੂਰਨ ਘਟਨਾ ਹੈ ਜੋ 9/11 ਤੋਂ ਕੁੱਝ ਸਮੇਂ ਬਾਅਦ ਵਾਪਰੀ ਸੀ। ਇਥੇ ਮੇਸਾ ਵਿਚ ਬਲਬੀਰ ਸਿੰਘ ਸੋਢੀ ਨਾਂ ਦੇ ਸਿੱਖ ਦਾ ਇਸ ਕਰ ਕੇ ਕਤਲ ਕਰ ਦਿਤਾ ਗਿਆ ਸੀ ਕਿਉਂਕਿ ਉਸ ਨੇ ਪੱਗ ਬੰਨ੍ਹੀ ਹੋਈ ਸੀ। ਅਰਜਨ ਨੇ 16 ਮਾਰਚ ਨੂੰ ਸੋਢੀ ਪਰਿਵਾਰ ਨਾਲ ਮੁਲਾਕਾਤ ਕੀਤੀ। ਫੀਨਿਕਸ ਸਿੱਖ ਭਾਈਚਾਰੇ ਦੀ ਇਕ ਆਗੂ ਅੰਜਲੀਨ ਕੌਰ ਅਤੇ ਫੈਨੀਕਸ 'ਲੀਡ ਫੌਰ ਵੂਈ ਆਰ ਸਿੱਖਸ' ਨੇ ਆਖਿਆ ਕਿ ਅਰਜਨ ਭੁੱਲਰ ਸਾਡੇ ਨੌਜਵਾਨਾਂ ਨੂੰ ਇਕ ਤਰ੍ਹਾਂ ਨਾਲ ਆਕਰਸ਼ਿਤ ਅਤੇ ਪ੍ਰੇਰਿਤ ਕਰ ਰਹੇ ਹਨ, ਅਜਿਹਾ ਅਸੀਂ ਪਹਿਲਾਂ ਕਦੇ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਸਾਡੇ ਸਿੱਖ ਬੱਚਿਆਂ ਨੇ ਸੰਯੁਕਤ ਰਾਜ ਅਮਰੀਕਾ ਦੇ ਇਕ ਸਫ਼ਲ ਐਥਲੀਟ ਨੂੰ ਕਦੇ ਨਹੀਂ ਦੇਖਿਆ ਸੀ, ਜਿਸ ਦਾ ਰੰਗ ਅਤੇ ਭਾਸ਼ਾ ਉਨ੍ਹਾਂ ਵਰਗੀ ਹੀ ਹੈ।
ਅਰਜਨ ਭੁੱਲਰ 14 ਅਪ੍ਰੈਲ ਨੂੰ ਦੁਨੀਆ ਨੂੰ 5ਵੇਂ ਸਭ ਤੋਂ ਵੱਡੇ ਧਰਮ ਲਈ ਜਾਗਰੂਕਤਾ ਪੈਦਾ ਕਰਨ ਲਈ, ਭਾਈਚਾਰੇ ਦੀ ਨੁਮਾਇੰਦਗੀ ਕਰਨ ਲਈ ਇਕ ਤਾਕਤਵਰ ਅਤੇ ਮਹੱਤਵਪੂਰਨ ਤਰੀਕ ਦੇ ਤੌਰ 'ਤੇ ਦੇਖ ਰਹੇ ਹਨ। ਬੀਤੇ ਸਾਲ ਅਰਜਨ ਨੂੰ ਲੁਈਸ ਹੈਨਰੀਕ ਵਿਰੁਧ ਫਾਈਟ ਕਰਨ ਦੌਰਾਨ ਪੱਗ ਬੰਨ੍ਹਣ ਤੋਂ ਮਨ੍ਹਾਂ ਕਰ ਦਿਤਾ ਗਿਆ ਸੀ।
ਉਂਝ ਫਾਈਟਰਾਂ ਨੂੰ ਸਪਾਂਸਰ ਕੀਤੇ ਗਏ ਕੱਪੜੇ ਪਹਿਨਣੇ ਚਾਹੀਦੇ ਹਨ ਪਰ ਭੁੱਲਰ (31) ਅਤੇ ਰੀਬੌਕ ਨਿੱਜੀ ਪੱਗ ਬੰਨ੍ਹਣ 'ਤੇ ਸਹਿਮਤ ਨਹੀਂ ਹੋਏ। ਭੁੱਲਰ ਨੇ ਲੰਡਨ 2012 ਵਿਚ ਕੁਸ਼ਤੀ ਵਿਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਸੀ। ਸਤੰਬਰ ਵਿਚ ਲੁਈਸ ਹੈਨਰੀਕ ਨੂੰ ਹਰਾਉਣ ਮਗਰੋਂ ਕੈਨੇਡੀਅਨ ਯੂਐੱਫਸੀ ਵਿਚ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਫਾਈਟਰ ਬਣ ਗਏ ਸਨ।