ਲੁਧਿਆਣਾ ਦੇ ਸਹਿਜਪਾਲ ਸਿੰਘ ਨੇ ਰੁਸ਼ਨਾਇਆ ਪੰਜਾਬ ਦਾ ਨਾਮ, ਨਿਊ ਯਾਰਕ ਸਿਟੀ ਦੇ Time Square 'ਤੇ ਲੱਗੀ ਨੌਜਵਾਨ ਦੀ ਤਸਵੀਰ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸਹਿਜਪਾਲ ਸਿੰਘ ਅਮਰੀਕਾ ਦੇ ਮਲਟੀਨੈਸ਼ਨਲ ਨਿਵੇਸ਼ ਬੈਂਕ Morgan Stanley ਦੇ ਤਕਨੀਕੀ ਵਿਸ਼ਲੇਸ਼ਕ ਪ੍ਰੋਗਰਾਮ ਦਾ ਬਣਿਆ ਹਿੱਸਾ

Sehajpal Singh

ਹੁਣ ਤਕਨਾਲੋਜੀ ਖੋਜ ਦੇ ਅਤਿ ਆਧੁਨਿਕ ਖੇਤਰਾਂ ਵਿੱਚ ਦੇਵੇਗਾ ਆਪਣੀਆਂ ਸੇਵਾਵਾਂ 

ਲੁਧਿਆਣਾ : ਪੰਜਾਬ ਦਾ ਰਹਿਣ ਵਾਲਾ ਸਹਿਜਪਾਲ ਸਿੰਘ ਵਿਦੇਸ਼ ਵਿਚ ਵੀ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਸਹਿਜਪਾਲ ਅਮਰੀਕਾ ਦੇ ਮਲਟੀਨੈਸ਼ਨਲ ਨਿਵੇਸ਼ ਬੈਂਕ Morgan Stanley ਦੇ ਤਕਨੀਕੀ ਵਿਸ਼ਲੇਸ਼ਕ ਪ੍ਰੋਗਰਾਮ ਦਾ ਹਿੱਸਾ ਬਣਿਆ ਹੈ।

ਇਸ ਬਾਬਤ ਨਿਊ ਯਾਰਕ ਸਿਟੀ ਦੇ ਟਾਈਮ ਸੁਕੇਅਰ 'ਤੇ ਨੌਜਵਾਨ ਦੀ ਤਸਵੀਰ ਪ੍ਰਦਰਸ਼ਿਤ ਕੀਤੀ ਗਈ ਹੈ। ਸਹਿਜਪਾਲ ਹੁਣ ਤਕਨਾਲੋਜੀ ਖੋਜ ਦੇ ਅਤਿ ਆਧੁਨਿਕ ਖੇਤਰਾਂ ਵਿੱਚ ਕੰਮ ਕਰੇਗਾ। ਜਾਣਕਾਰੀ ਅਨੁਸਾਰ ਸਹਿਜਪਾਲ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਥਾਪਰ ਯੂਨੀਵਰਸਿਟੀ, ਪਟਿਆਲਾ ਤੋਂ ਗ੍ਰੇਜੁਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਹੈ।

ਉਹ ਭਾਰਤ ਵਿੱਚ ਮੋਰਗੇਨ ਸਟੇਨਲੀ, ਜੋ ਕਿ ਅਮਰੀਕਾ ਦੀ ਮਲਟੀਨੈਸ਼ਨਲ ਨਿਵੇਸ਼ ਬੈਂਕ ਹੈ, ਉਸ ਦਾ ਹਿੱਸਾ ਬਣਿਆ ਹੈ। ਸਹਿਜਪਾਲ ਹੁਣ ਉਨ੍ਹਾਂ ਚੋਣਵੀਆਂ ਸ਼ਖਸੀਅਤਾਂ ਵਿਚ ਸ਼ਾਮਲ ਹੋ ਗਿਆ ਹੈ ਜੋ ਇਸ ਨਾਮੀ ਕੰਪਨੀ ਦਾ ਹਿੱਸਾ ਹਨ।