ਸੁਹਾਗਰਾਤ ਦੀ ਵੀਡੀਉ ਬਣਾਉਣ ਵਾਲੇ ਪਾਕਿਸਤਾਨੀ ਗਰੋਹ ਦਾ ਪਰਦਾਫ਼ਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

15 ਤੋਂ ਵੱਧ ਲੜਕੀਆਂ ਹੋਈਆਂ ਸ਼ਿਕਾਰ

Rape

ਮੀਰਪੁਰ, 5 ਮਈ : ਪਾਕਿਸਤਾਨ 'ਚ ਪੁਲਿਸ ਨੇ ਅਜਿਹੇ ਇਕ ਗਰੋਹ ਦਾ ਪਰਦਾਫ਼ਾਸ ਕੀਤਾ ਹੈ, ਜੋ ਨਵੇਂ ਵਿਆਹੇ ਜੋੜਿਆਂ ਦੀ ਸੁਹਾਗਰਾਤ ਦੀ ਵੀਡੀਉ ਬਣਾ ਲੈਂਦਾ ਸੀ ਅਤੇ ਉਸ ਵੀਡੀਉ ਰਾਹੀਂ ਇਨ੍ਹਾਂ ਲੜਕੀਆਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ।ਇਨ੍ਹਾਂ ਲੜਕੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਬ੍ਰਿਟਿਸ਼-ਪਾਕਿਸਤਾਨੀ ਨਾਗਰਿਕਾਂ ਨਾਲ ਵਿਆਹ ਲਈ ਗੁੰਮਰਾਹ ਕੀਤਾ ਜਾਂਦਾ ਸੀ ਅਤੇ ਬਾਅਦ ਵਿਚ ਉਨ੍ਹਾਂ ਦੀ ਵਿਆਹ ਦੀ ਪਹਿਲੀ ਰਾਤ ਦੀ ਵੀਡੀਉ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ। 'ਦੀ ਨੇਸ਼ਨ' ਦੀ ਰੀਪੋਰਟ ਮੁਤਾਬਕ ਵੱਡੀ ਗਿਣਤੀ ਵਿਚ ਪੀੜਤਾਂ ਨੇ ਇਸ ਤਰ੍ਹਾਂ ਦੀ ਗੱਲ ਆਖੀ ਹੈ। ਦਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਮੀਰਪੁਰ ਇਲਾਕੇ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਪੀੜਤਾਂ ਨੇ ਦਸਿਆ ਕਿ ਬ੍ਰਿਟੇਨ 'ਚ ਰਹਿਣ ਵਾਲੇ ਪਾਕਿਸਤਾਨੀ ਨੌਜਵਾਨ ਉਨ੍ਹਾਂ ਨਾਲ ਵਿਆਹ ਤੋਂ ਬਾਅਦ ਚੰਗੀ ਜ਼ਿੰਦਗੀ ਦੇਣ ਦਾ ਵਾਅਦਾ ਕਰਦੇ ਸਨ। ਪੀੜਤਾਂ ਦੇ ਪਰਵਾਰਾਂ ਨੂੰ ਵੀ ਇਸ ਤਰ੍ਹਾਂ ਦੇ ਝਾਂਸੇ ਵਿਚ ਫਸਾਇਆ ਜਾਂਦਾ ਸੀ। ਮੀਰਪੁਰ ਦੇ ਕਸ਼ਮੀਰ ਪ੍ਰੈਸ ਕਲੱਬ ਵਿਚ ਪੀੜਤਾਂ ਨੇ ਇਹ ਹੈਰਾਨ ਕਰਨ ਵਾਲਾ ਪ੍ਰਗਟਾਵਾ ਕੀਤਾ ਹੈ।

ਪ੍ਰੈਸ ਕਾਨਫ਼ਰੰਸ ਦੌਰਾਨ ਦਸਿਆ ਗਿਆ ਕਿ ਬ੍ਰਿਟਿਸ਼-ਪਾਕਿਸਤਾਨੀ ਗਰੋਹ ਦਾ ਮੁੱਖ ਸਾਜ਼ਸ਼ਘਾੜਾ ਮੁਮਤਾਜ਼, ਜਿਸ ਨੂੰ ਤੇਜਾ ਪਹਿਲਵਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਹ ਨੌਜਵਾਨ ਕੁੜੀਆਂ ਨੂੰ ਅਪਣੇ ਨਿਸ਼ਾਨੇ 'ਤੇ ਲੈਂਦਾ ਸੀ। ਮੁਮਤਾਜ਼ ਉਤੇ ਕਈ ਲੜਕੀਆਂ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ ਹੈ। ਮੁਮਤਾਜ਼ ਨੇ ਇਨ੍ਹਾਂ ਸਾਰੀਆਂ ਕੁੜੀਆਂ ਨਾਲ ਨਿਕਾਹ ਕਰਨ ਤੋਂ ਬਾਅਦ ਚੰਗੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਸੀ।ਦਸਿਆ ਜਾ ਰਿਹਾ ਹੈ ਕਿ 15 ਤੋਂ ਜ਼ਿਆਦਾ ਕੁੜੀਆਂ ਨੂੰ ਇਸ ਗਰੋਹ ਨੇ ਨਿਸ਼ਾਨਾ ਬਣਾਇਆ। ਗਰੋਹ ਦੇ ਲੋਕ ਲੜਕੀਆਂ ਨਾਲ ਵਿਆਹ ਕਰਦੇ ਸਨ ਅਤੇ ਉਨ੍ਹਾਂ ਦੇ ਵਿਆਹ ਦੀ ਪਹਿਲੀ ਰਾਤ ਦੀ ਵੀਡੀਉ ਸ਼ੂਟ ਕਰਦੇ ਸਨ। ਇਸ ਤੋਂ ਬਾਅਦ ਇਨ੍ਹਾਂ ਵੀਡੀਉ ਨੂੰ ਆਨਲਾਈਨ ਕਰ ਦੇਣ ਦੀ ਧਮਕੀ ਦਿਤੀ ਜਾਂਦੀ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਅਪਣੀਆਂ ਪਤਨੀਆਂ ਨੂੰ ਵਿਆਹ ਤੋਂ ਬਾਅਦ ਨਾਲ ਲਿਜਾਉਣ ਤੋਂ ਵੀ ਮਨਾਂ ਕਰ ਦਿੰਦੇ ਸਨ। ਇਕ ਸਮੇਂ 'ਚ ਇਹ ਕਈ ਕੁੜੀਆਂ ਨਾਲ ਵਿਆਹ ਕਰਦੇ ਸਨ। ਇਨ੍ਹਾਂ ਵਿਚ ਜੇ ਕੋਈ ਤਲਾਕ ਦੀ ਮੰਗ ਕਰਦੀ ਤਾਂ ਉਸ 'ਤੇ ਚੋਰੀ ਦਾ ਦੋਸ਼ ਲਗਾ ਦਿਤਾ ਜਾਂਦਾ ਸੀ। (ਏਜੰਸੀ)