ਅਮਰੀਕਾ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਦਾ ਕਤਲ, ਦੋਸ਼ੀ ਗ੍ਰਿਫ਼ਤਾਰ
ਦੋਸ਼ੀ ਜੋਬਨਪ੍ਰੀਤ ਸਿੰਘ ਨੇ ਡਾਊਨਟਾਊਨ ਪੋਰਟਲੈਂਡ ਦੇ ਇੱਕ ਮਾਲ ਵਿਚ ਦੋ ਲੋਕਾਂ ਨੂੰ ਗੋਲੀ ਮਾਰ ਦਿਤੀ ਸੀ
ਹਿਊਸਟਨ - ਅਮਰੀਕਾ ਦੇ ਓਰੇਗਨ ਵਿਚ ਬੁੱਧਵਾਰ ਨੂੰ ਭਾਰਤੀ ਮੂਲ ਦੇ ਦੋ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਹਮਲਾਵਰ ਵੀ ਭਾਰਤੀ ਮੂਲ ਦਾ ਹੈ। ਇਹ ਜਾਣਕਾਰੀ ਪੁਲਿਸ ਅਤੇ ਮੀਡੀਆ ਵਿਚ ਆਈਆਂ ਰਿਪੋਰਟਾਂ ਤੋਂ ਮਿਲੀ ਹੈ।
ਇਕ ਨਿਊਜ਼ ਚੈਨਲ ਦੀ ਖ਼ਬਰ ਮੁਤਾਬਕ ਘਟਨਾ ਬੁੱਧਵਾਰ ਦੀ ਹੈ। ਦੋਸ਼ੀ ਜੋਬਨਪ੍ਰੀਤ ਸਿੰਘ ਨੇ ਡਾਊਨਟਾਊਨ ਪੋਰਟਲੈਂਡ ਦੇ ਇੱਕ ਮਾਲ ਵਿਚ ਦੋ ਲੋਕਾਂ ਨੂੰ ਗੋਲੀ ਮਾਰ ਦਿਤੀ ਸੀ। ਮ੍ਰਿਤਕ ਦੋਵੇਂ ਸਕੇ ਭਰਾ ਸਨ।
ਹਾਲਾਂਕਿ ਮਾਲ ਵਿਚ ਤੰਬਾਕੂ ਦੀ ਦੁਕਾਨ ਚਲਾਉਣ ਵਾਲੇ ਕਮਲ ਸਿੰਘ ਨੇ ਕਿਹਾ ਕਿ ਉਹ ਮੰਨਦਾ ਹੈ ਕਿ ਦੋਵੇਂ ਮ੍ਰਿਤਕ ਭਰਾ ਸਨ।
ਪੁਲਿਸ ਨੇ ਵੀਰਵਾਰ ਨੂੰ ਦਸਿਆ ਕਿ ਜੋਬਨਪ੍ਰੀਤ ਨੂੰ ਮੌਕੇ ਤੋਂ ਫੜ ਲਿਆ ਗਿਆ ਸੀ ਅਤੇ ਉਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਜ਼ੇਲ੍ਹ ਭੇਜ ਦਿੱਤਾ ਗਿਆ ਸੀ।
ਮਾਲ ਵਿਚ ਕੰਮ ਕਰਨ ਵਾਲੀ ਟੈਨਸ ਐਲਨ ਨੇ ਕਿਹਾ ਕਿ ਉਸ ਨੇ ਇੱਕ ਬਹਿਸ ਸੁਣੀ ਅਤੇ ਲੋਕ ਇੱਕ ਦੂਜੇ 'ਤੇ ਚੀਕ ਰਹੇ ਸਨ। ਉਸ ਨੇ ਕਿਹਾ, "ਅਚਾਨਕ ਮੈਨੂੰ ਗੋਲੀਆਂ ਚਲਣ ਦੀ ਆਵਾਜ਼ ਸੁਣਾਈ ਦਿਤੀ ਅਤੇ ਜਦੋਂ ਮੈਂ ਉਸ ਪਾਸੇ ਦੇਖਿਆ ਤਾਂ ਦੋ ਲੋਕ ਹੇਠਾਂ ਡਿੱਗੇ ਹੋਏ ਸਨ।"
ਖਬਰਾਂ ਮੁਤਾਬਕ ਇਸ ਸਾਲ ਹੁਣ ਤੱਕ ਸ਼ਹਿਰ 'ਚ 30 ਲੋਕਾਂ ਦਾ ਕਤਲ ਹੋ ਚੁੱਕਾ ਹੈ, ਜਦਕਿ ਪਿਛਲੇ ਸਾਲ ਇਸੇ ਦੌਰਾਨ 35 ਲੋਕਾਂ ਦਾ ਕਤਲ ਕੀਤਾ ਗਿਆ ਸੀ।