ਪੱਛਮੀ ਰਾਜਾਂ ਵਿਚ ਸਮੇਂ ਤੋਂ ਪਹਿਲਾਂ ਪਹੁੰਚਿਆ ਦੱਖਣ ਪੱਛਮੀ ਮਾਨਸੂਨ, ਤੇਜ਼ ਬਾਰਿਸ਼ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੰਗਾਲ ਦੀ ਖਾੜੀ ਦੇ ਉਤਰੀ ਖੇਤਰ ਵਿਚ ਹਵਾ ਦੇ ਘੱਟ ਦਬਾਅ ਦਾ ਖੇਤਰ ਬਣਨ ਕਾਰਨ ਦੇਸ਼ ਦੇ ਪੱਛਮ ਤੱਟੀ ਇਲਾਕਿਆਂ ਵਿਚ ਆਮ ਨਾਲੋਂ ਜ਼ਿਆਦਾ ਸਰਗਰਮ...

Weather

ਬੰਗਾਲ ਦੀ ਖਾੜੀ ਦੇ ਉਤਰੀ ਖੇਤਰ ਵਿਚ ਹਵਾ ਦੇ ਘੱਟ ਦਬਾਅ ਦਾ ਖੇਤਰ ਬਣਨ ਕਾਰਨ ਦੇਸ਼ ਦੇ ਪੱਛਮ ਤੱਟੀ ਇਲਾਕਿਆਂ ਵਿਚ ਆਮ ਨਾਲੋਂ ਜ਼ਿਆਦਾ ਸਰਗਰਮ ਹੋਏ ਦੱਖਣ-ਪੱਛਮੀ ਮਾਨਸੂਨ ਨੇ ਬੁਧਵਾਰ ਨੂੰ ਸਮੇਂ ਤੋਂ ਪਹਿਲਾ ਇਨ੍ਹਾਂ ਇਲਾਕਿਆਂ ਵਿਚ ਦਸਤਕ ਦੇ ਦਿਤੀ ਹੈ। ਮੌਸਮ ਵਿਭਾਗ ਵਲੋਂ ਜਾਰੀ ਭਵਿੱਖਬਾਣੀ ਮੁਤਾਬਕ ਦੱਖਣੀ ਕਰਨਾਟਕ ਦੇ ਅੰਦਰੂਨੀ ਇਲਾਕਿਆਂ, ਰਾਇਲਸੀਮਾ ਦੇ ਜ਼ਿਆਦਾਤਰ ਹਿੱਸਿਆਂ, ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ ਅਤੇ ਬੰਗਾਲ ਦੀ ਖਾੜੀ ਦੇ ਪੱਛਮੀ ਖੇਤਰਾਂ ਵਿਚ ਦੱਖਣ ਪੱਛਮੀ ਮਾਨਸੂਨ ਸਰਗਰਮ ਹੋ ਗਿਆ ਹੈ। 

ਅਗਲੇ 24 ਘੰਟਿਆਂ ਵਿਚ ਇਸ ਦੇ ਹੋਰ ਜ਼ਿਆਦਾ ਸਰਗਰਮ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਵਿਭਾਗ ਨੇ ਗੋਆ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਓਡੀਸ਼ਾ ਦੇ ਕੁੱਝ ਹਿੱਸਿਆਂ ਵਿਚ ਮਾਨਸੂਨ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਕਾਰਨ ਵੀਰਵਾਰ ਤੋਂ 12 ਜੂਨ ਤਕ ਤੱਟੀ ਕਰਨਾਟਕ, ਗੋਆ ਅਤੇ ਮਹਾਰਾਸ਼ਟਰ ਵਿਚ ਮੁੰਬਈ ਸਮੇਤ ਰਾਜ ਦੇ ਦੱਖਣੀ ਤੱਟੀ ਇਲਾਕਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।ਇਸ ਦੇ ਮੱਦੇਨਜ਼ਰ ਵਿਭਾਗ ਨੇ ਮੱਧ ਪੂਰਬ ਅਰਬ ਸਾਗਰ ਵਿਚ ਕੋਂਕਣ ਅਤੇ ਗੋਆ ਤਟ ''ਤੇ ਅੱਠ ਤੋਂ 12 ਜੂਨ ਤਕ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਦੇ ਸ਼ੱਕ ਨੂੰ ਦੇਖਦੇ ਹੋਏ ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿਤੀ ਹੈ।

 ਇਸ ਤੋਂ ਇਲਾਵਾ ਬੰਗਾਲ ਦੀ ਖਾੜੀ ਦੇ ਉਤਰੀ ਖੇਤਰਂ ਵਿਚ ਅੱਠ ਜੂਨ ਨੂੰ ਹਵਾ ਦੇ ਘੱਟ ਦਬਾਅ ਦਾ ਖੇਤਰ ਬਣਨ ਦੇ ਕਾਰਨ ਪੂਰਬੀ ਅਤੇ ਪੂਰਬ ਉਤਰ ਰਾਜਾਂ ਓਡੀਸ਼ਾ, ਪੱਛਮ ਬੰਗਾਲ, ਸਿਕਿੱਮ ਅਤੇ ਮੇਘਾਲਿਆ ਵਿਚ ਵੀ ਅੱਠ ਤੋਂ 11 ਜੂਨ ਦੇ ਵਿਚਕਾਰ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਨੌਂ ਤੋਂ ਦਸ ਜੂਨ ਤਕ ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਚਿਤਾਵਨੀ ਜਾਰੀ ਕੀਤੀ ਹੈ।