ਬਰਾਕ ਓਬਾਮਾ ਹੋਏ ਸਤਰੰਗੀ ਪੱਗ ਦੇ ਫੈਨ, ਟਵੀਟ ਕਰ ਦਿੱਤੀ ਵਧਾਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਨਿਊਰੋਸਾਇੰਟਿਸਟ ਜੀਵਨਦੀਪ ਕੋਹਲੀ ਦੀ ਸਤਰੰਗੀ ਪੱਗ ਦੀ ਸੋਸ਼ਲ ਮੀਡੀਆਂ ਤੇ ਖੂਬ ਚਰਚਾ ਹੋ ਰਹੀ ਹੈ।

Sikh man's rainbow turban impresses Barack Obama

ਵਾਸ਼ਿੰਗਟਨ : ਅਮਰੀਕਾ ਵਿਚ ਨਿਊਰੋਸਾਇੰਟਿਸਟ ਜੀਵਨਦੀਪ ਕੋਹਲੀ ਦੀ ਸਤਰੰਗੀ ਪੱਗ ਦੀ ਸੋਸ਼ਲ ਮੀਡੀਆਂ ਤੇ ਖੂਬ ਚਰਚਾ ਹੋ ਰਹੀ ਹੈ। ਖੁਦ ਨੂੰ ਬਾਈਸੈਕਸੁਅਲ ਦੱਸਣ ਵਾਲੇ ਜੀਵਨਦੀਪ ਨੂੰ ਅਮਰੀਕਾ 'ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਤੋਂ ਵੀ ਖੂਬ ਪ੍ਰਸ਼ੰਸਾ ਮਿਲੀ ਹੈ। ਜ਼ਿਕਰਯੋਗ ਹੈ ਕਿ ਸੱਤਰੰਗੀ ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਦੇ ਪ੍ਰਤੀਕ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ।

ਸੈਨ ਡਿਆਗੋ 'ਚ ਰਹਿਣ ਵਾਲੇ ਜੀਵਨਦੀਪ ਨੇ ਆਪਣੀ ਸੱਤਰੰਗੀ ਪੱਗ ਦੀ ਫੋਟੋ ਸ਼ੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਸਾਂਝੀ ਕੀਤੀ ਸੀ ਅਤੇ ਕੁਝ ਹੀ ਦੇਰ ਹੀ ਉਸ ਦੀ ਇਸ ਫੋਟੋ ਨੂੰ ਕਰੀਬ 30 ਹਜ਼ਾਰ ਲਾਈਕ ਮਿਲ ਗਏ। ਜੀਵਨਦੀਪ ਦੀ ਤਾਰੀਫ ਕਰਦੇ ਹੋਏ ਓਬਾਮਾ ਨੇ ਟਵੀਟ ਕੀਤਾ, ਤੁਹਾਨੂੰ ਜੀਵਨਦੀਪ 'ਤੇ ਮਾਣ ਕਰਨ ਲਈ ਕਾਫੀ ਕੁਝ ਮਿਲਿਆ ਹੈ। ਇਸ ਦੇਸ਼ ਨੂੰ ਥੋੜਾ ਸਮਾਨਤਾਵਾਦੀ ਬਣਾਉਣ ਲਈ ਤੁਸੀਂ ਜੋ ਕੁਝ ਵੀ ਕਰਦੇ ਹੋ, ਉਸ ਦੇ ਲਈ ਤੁਹਾਡਾ ਧੰਨਵਾਦ। ਉਂਝ ਪੱਗ ਸ਼ਾਨਦਾਰ ਹੈ।

 



 

 

ਪ੍ਰਾਈਡ ਮੰਥ ਸਾਰਿਆਂ ਨੂੰ ਮੁਬਾਰਕ ਹੋਵੇ। ਇਸ ਤੇ ਜੀਵਨਦੀਪ ਨੇ ਜਵਾਬ ਦਿੱਤਾ,ਮੈਂ ਚੰਗਾ-ਖਾਸਾ ਬੋਲਣ ਵਾਲਾ ਆਦਮੀ ਹਾਂ ਪਰ ਅੱਜ ਮੇਰੀ ਜ਼ੁਬਾਨ 'ਚ ਲਫਜ਼ ਹੀ ਨਹੀਂ ਰਹੇ। ਤੁਹਾਡੇ ਸਮਰਥਨ ਅਤੇ ਤਾਰੀਫ ਲਈ ਤੁਹਾਡਾ ਧੰਨਵਾਦ। ਅਮਰੀਕਾ 'ਚ ਇਸ ਸਾਲ 'ਪ੍ਰਾਈਡ ਮੰਥ' ਦੀ ਸ਼ੁਰੂਆਤ 1 ਜੂਨ ਨੂੰ ਹੋਈ। ਇਹ ਐੱਲ. ਜੀ. ਬੀ. ਟੀ. ਭਾਚੀਰੇ ਦੇ ਸਨਮਾਨ 'ਚ ਮਨਾਇਆ ਜਾਂਦਾ ਹੈ। ਇਹ 1969 ਦੇ ਜੂਨ 'ਚ ਨਿਊਯਾਰਕ ਦੇ ਸਟੋਨਵੇਲ ਦੰਗੇ ਦੀ ਯਾਦ 'ਚ ਮਨਾਇਆ ਜਾਂਦਾ ਹੈ, ਜੋ ਬਰਾਬਰ ਦੇ ਅਧਿਕਾਰਾਂ ਦੇ ਅੰਦੋਲਨ ਦਾ ਇਕ ਅਹਿਮ ਮੋੜ ਹੈ।