ਕੜ੍ਹਾਕੇ ਦੀ ਠੰਡ ਕਾਰਨ ਭਾਰਤੀ ਫੌਜ ਦੇ ਸਾਹਮਣੇ ਨਹੀਂ ਟਿਕ ਸਕੇ ਚੀਨ ਦੇ 90 ਫੀਸਦੀ ਫੌਜੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਨੇ ਪੈਂਗੋਗ ਝੀਲ ਖੇਤਰ ਤੋਂ ਆਪਣੇ ਫੌਜੀ ਵਾਪਸ ਬੁਲਾ ਲਏ

Army

ਬੀਜਿੰਗ-ਪੂਰਬੀ ਲੱਦਾਖ 'ਚ ਪਿਛਲੇ ਸਾਲ ਚੀਨ ਅਤੇ ਭਾਰਤ ਦੇ ਸਰਹੱਦ ਵਿਵਾਦ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਫੌਜੀ ਆਹਮੋ-ਸਾਹਮਣੇ ਹੋ ਗਏ ਸਨ। 45 ਸਾਲ 'ਚ ਪਹਿਲੀ ਵਾਰ ਦੋਵਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਖੂਨੀ ਝੜਪ ਹੋਈ ਜਿਸ 'ਚ 20 ਭਾਰਤੀ ਜਵਾਨ ਸ਼ਾਹੀਦ ਹੋ ਗਏ, ਉਥੇ 45 ਚੀਨੀ ਫੌਜੀਆਂ ਦੀ ਵੀ ਮੌਤ ਹੋ ਗਈ ਸੀ।

ਚੀਨ ਨੇ ਪਿਛਲੇ ਸਾਲ ਹੀ ਆਪਣੇ ਨਵੇਂ ਫੌਜੀਆਂ ਨੂੰ ਤਾਇਨਾਤ ਕੀਤਾ ਸੀ ਅਤੇ ਕੜ੍ਹਾਕੇ ਦੀ ਠੰਡ ਕਾਰਣ ਹੀ ਕਰੀਬ 90 ਫੀਸਦੀ ਫੌਜੀਆਂ ਨੂੰ ਰੋਟੇਟ ਕੀਤਾ ਗਿਆ ਹੈ।ਜ਼ਿਆਦਾ ਠੰਡ ਅਤੇ ਹੋਰ ਸੰਬੰਧਿਤ ਮੁਸ਼ਕਲਾਂ ਕਾਰਨ ਇਨ੍ਹਾਂ ਫੌਜੀਆਂ ਨੂੰ ਰੋਟੇਟ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਤਾਂ ਡ੍ਰੈਗਨ ਦੀ ਫੌਜੀਆਂ ਦੀ ਇੰਨੀ ਠੰਡ ਝੇਲ ਪਾਉਣ ਦੀ ਸਥਿਤੀ ਨਹੀਂ ਹੈ ਅਤੇ ਇਸ ਕਾਰਨ ਚੀਨੀ ਫੌਜ ਕਾਫੀ ਪ੍ਰਭਾਵਿਤ ਹੋਈ ਹੈ।