ਬੁਰਕੀਨਾ ਫਾਸੋ ’ਚ ਬੰਦੂਕਧਾਰੀਆਂ ਨੇ ਕੀਤਾ ਹਮਲਾ, 132 ਲੋਕਾਂ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਰਕਾਰ ਨੇ 72 ਘੰਟੇ ਦੇ ਕੌਮੀ ਸੋਗ ਦਾ ਐਲਾਨ ਕਰਦਿਆਂ ਹਮਲਾਵਰਾਂ ਦੀ ਇਸ ਘਟਨਾ ਨੂੰ ਅੱਤਵਾਦੀ ਕਰਾਰ ਦਿੱਤਾ

Burkina Faso

ਉੱਤਰੀ ਬੁਰਕੀਨਾ ਫਾਸੋ( Burkina Faso)  ਦੇ ਇੱਕ ਪਿੰਡ ਵਿੱਚ ਹਮਲਾਵਰਾਂ ( Gunmen) ਨੇ ਰਾਤ ਨੂੰ  ਛਾਪਾ ਮਾਰਿਆ ਅਤੇ 132 ਨਾਗਰਿਕਾਂ ਨੂੰ ਮਾਰ ਦਿੱਤਾ। ਇਸ ਘਟਨਾ ਨੂੰ ਪਿਛਲੇ ਸਾਲਾਂ 'ਚ ਦੇਸ਼ ਵਿੱਚ ਸਭ ਤੋਂ ਘਾਤਕ ਹਮਲਾ ਦੱਸਿਆ ਜਾ ਰਿਹਾ ਹੈ। ਸਰਕਾਰ ਨੇ ਕਿਹਾ ਕਿ ਹਮਲਾਵਰਾਂ ਨੇ ਨਾਈਜਰ ਦੀ ਸਰਹੱਦ ਨਾਲ ਲੱਗਦੇ ਯਾਗਾ ਪ੍ਰਾਂਤ ਦੇ ਸੋਲਹਾਨ ਪਿੰਡ ਵਿੱਚ ਇਸ ਦੁਖਦਾਈ ਘਟਨਾ ਨੂੰ ਅੰਜਾਮ ਦਿੱਤਾ।

ਹਮਲਾਵਰਾਂ ( Gunmen) ਨੇ ਖੂਨ ਖਰਾਬੇ ਤੋਂ ਇਲਾਵਾ ਘਰਾਂ ਅਤੇ ਬਾਜ਼ਾਰਾਂ ਨੂੰ ਵੀ ਸਾੜ ਦਿੱਤਾ। ਸਰਕਾਰ ਨੇ 72 ਘੰਟੇ ਦੇ ਕੌਮੀ ਸੋਗ ਦਾ ਐਲਾਨ ਕਰਦਿਆਂ ਹਮਲਾਵਰਾਂ ( Gunmen) ਦੀ ਇਸ ਘਟਨਾ ਨੂੰ ਅੱਤਵਾਦੀ ਕਰਾਰ ਦਿੱਤਾ।

ਘਟਨ ਦੀ ਜਾਂਚ ਜਾਰੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੱਛਮੀ ਅਫਰੀਕਾ ਦੇ ਸਹਿਲ ਖੇਤਰ ਵਿਚ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਜੇਹਾਦੀਆਂ ਦੇ ਹਮਲੇ ਸਾਲ ਦੇ ਸ਼ੁਰੂ ਤੋਂ ਹੀ ਤੇਜ਼ੀ ਨਾਲ ਵਧੇ ਹਨ।

ਇਸ ਦੇਸ਼ ਦੇ ਸਹੇਲ ਖੇਤਰ ’ਚ 5000 ਤੋਂ ਵੱਧ ਫ੍ਰੈਂਚ ਸੈਨਿਕਾਂ ਦੀ ਮੌਜੂਦਗੀ ਦੇ ਬਾਵਜੂਦ ਜੇਹਾਦੀ ਹਿੰਸਾ ਵਧ ਰਹੀ ਹੈ। ਅਪ੍ਰੈਲ ’ਚ ਬੁਰਕੀਨਾ ਫਾਸੋ ’ਚ 50 ਲੋਕ ਮਾਰੇ ਗਏ ਸਨ।  ਬੁਰਕੀਨਾ ਫਾਸੋ( Burkina Faso) ਦੇ ਰਾਸ਼ਟਰਪਤੀ ਰਾਕ ਕੈਬੋਰ ਨੇ ਤਿੰਨ ਦਿਨਾਂ ਕੌਮੀ ਸੋਗ ਮਨਾਉਣ ਦਾ ਐਲਾਨ ਕੀਤਾ ਹੈ। 

 

ਸ੍ਰੀ ਦਰਬਾਰ ਸਾਹਿਬ 'ਚ ਸਿੱਖ ਨੌਜਵਾਨਾਂ ਤੇ ਬੀਬੀਆਂ ਵੱਲੋਂ ਲਗਾਏ ਗਏ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

 

 

 ਟਵੀਟ ਕਰਦਿਆਂ ਉਹਨਾਂ ਨੇ ਕਿਹਾ ਕਿ, "ਸਾਨੂੰ ਬੁਰਾਈਆਂ ਵਿਰੁੱਧ ਇਕਜੁੱਟ ਹੋ ਕੇ ਖੜੇ ਹੋਣਾ ਪਵੇਗਾ।" ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਹਮਲਾਵਰਾਂ ( Gunmen) ਦੀ ਭਾਲ ਕਰ ਰਹੀ ਹੈ।

 

 

 

ਕੋੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਆਉਣੀ ਤੈਅ, ਸਤੰਬਰ-ਅਕਤੂਬਰ ਤੋਂ ਸ਼ੁਰੂ ਹੋਣ ਦਾ ਖ਼ਦਸ਼ਾ