ਕੋਰੋਨਾ ਤੋਂ ਬਾਅਦ,ਚੀਨ ਦੇ ਇੱਕ ਸ਼ਹਿਰ ਵਿੱਚ ਫੈਲਿਆ ਪਲੇਗ, ਹਾਈ ਅਲਰਟ ਜਾਰੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚ ਚੀਨ ਤੋਂ ਇਕ ਹੋਰ ਬੁਰੀ ਖ਼ਬਰ ਆ ਰਹੀ ਹੈ।

plague case in china

ਬੀਜਿੰਗ: ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚ ਚੀਨ ਤੋਂ ਇਕ ਹੋਰ ਬੁਰੀ ਖ਼ਬਰ ਆ ਰਹੀ ਹੈ। ਐਤਵਾਰ ਨੂੰ ਉੱਤਰੀ ਚੀਨ ਦੇ ਇੱਕ ਸ਼ਹਿਰ ਵਿੱਚ ਬੁਊਬਾਨਿਕ ਪਲੇਗ ਦੇ ਦੋ ਸ਼ੱਕੀ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਮੀਡੀਆ ਅਨੁਸਾਰ ਫਿਲਹਾਲ ਦੋ ਮਾਮਲੇ ਸਾਹਮਣੇ ਆਏ ਹਨ, ਪਰ ਇਹ ਬਿਮਾਰੀ ਮਨੁੱਖ ਤੋਂ ਮਨੁੱਖ ਤੱਕ ਫੈਲਣ ਦੇ ਸਮਰੱਥ ਹੈ, ਇਸ ਲਈ ਹੋਰ ਵੀ ਕਈ ਕੇਸਾਂ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਕਾਰਨ ਸ਼ਹਿਰ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਅੰਦਰੂਨੀ ਮੰਗੋਲੀਆਈ ਖੁਦਮੁਖਤਿਆਰੀ ਖੇਤਰ, ਬਾਈਨੂਰ ਨੇ ਪਲੇਗ ਦੀ ਰੋਕਥਾਮ ਅਤੇ ਨਿਯੰਤਰਣ ਲਈ ਤੀਜੇ ਪੱਧਰ ਦੀ ਚਿਤਾਵਨੀ ਜਾਰੀ ਕੀਤੀ ਹੈ। ਸ਼ਨੀਵਾਰ ਨੂੰ ਬਾਈਨੂਰ ਦੇ ਇਕ ਹਸਪਤਾਲ ਵਿਚ ਬਿਊਨਿਕ ਪਲੇਗ ਦੇ ਦੋ ਸ਼ੱਕੀ ਮਾਮਲੇ ਸਾਹਮਣੇ ਆਏ। ਸਥਾਨਕ ਸਿਹਤ ਵਿਭਾਗ ਨੇ ਐਲਾਨ ਕੀਤਾ ਕਿ ਇਹ ਚੇਤਾਵਨੀ 2020 ਦੇ ਅੰਤ ਤੱਕ ਜਾਰੀ ਰਹੇਗੀ।

ਸਥਾਨਕ ਸਿਹਤ ਵਿਭਾਗ ਨੇ ਕਿਹਾ, 'ਇਸ ਸਮੇਂ ਇਸ ਸ਼ਹਿਰ ਵਿਚ ਮਨੁੱਖੀ ਪਲੇਗ ਮਹਾਂਮਾਰੀ ਦਾ ਖ਼ਤਰਾ ਹੈ। ਜਨਤਾ ਨੂੰ ਸਵੈ-ਰੱਖਿਆ ਲਈ ਜਾਗਰੂਕਤਾ ਅਤੇ ਸਮਰੱਥਾ ਵਧਾਉਣੀ ਚਾਹੀਦੀ ਹੈ ਅਤੇ ਸਿਹਤ ਦੀ ਅਸਧਾਰਨ ਸਥਿਤੀ ਬਾਰੇ ਤੁਰੰਤ ਜਾਣਕਾਰੀ ਦੇਣੀ ਚਾਹੀਦੀ ਹੈ। 

ਚੀਨ ਦੀ ਚੁੱਪ ਅਤੇ ਪਰਦਾ ਪਾਉਣ ਕਾਰਨ ਫੈਲਿਆ ਕੋਰੋਨਾ
ਦੂਜੇ ਪਾਸੇ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ਦੀ ਚੁੱਪੀ, ਧੋਖਾਧੜੀ ਕਾਰਨ ਕੋਰੋਨਾ ਵਾਇਰਸ ਦੁਨੀਆ ਭਰ ਵਿੱਚ ਫੈਲਿਆ ਹੈ, ਜਿਸ ਲਈ ਇਸਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ।

ਉਸਨੇ ਇਕ ਵਾਰ ਫਿਰ ਬੀਜਿੰਗ 'ਤੇ ਮਹਾਮਾਰੀ ਤੇ ਪਰਦਾ ਪਾਉਣ ਦਾ ਦੋਸ਼ ਲਾਇਆ ਚੀਨ ਦੀ ਚੁੱਪ, ਧੋਖਾਧੜੀ ਅਤੇ ਪਰਦਾ ਪਾਉਣ ਕਾਰਨ ਕੋਰੋਨਾ ਵਾਇਰਸ ਦੁਨੀਆ ਭਰ ਵਿੱਚ ਫੈਲਿਆ ਹੈ।"ਜਿਸ ਲਈ ਉਸਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

ਬੀਜਿੰਗ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਕਮੀ ਆ ਰਹੀ ਹੈ
ਕੋਵਿਡ -19 ਦੇ ਅੱਠ ਨਵੇਂ ਮਾਮਲਿਆਂ ਦੀ ਚੀਨ ਵਿੱਚ ਪੁਸ਼ਟੀ ਹੋਈ ਹੈ ਅਤੇ ਚੀਨੀ ਅਧਿਕਾਰੀ ਕਹਿੰਦੇ ਹਨ ਕਿ ਬੀਜਿੰਗ ਵਿੱਚ ਲਾਗ ਦੇ ਕੇਸ ਘਟ ਰਹੇ ਹਨ। ਬੀਜਿੰਗ ਵਿੱਚ ਸੰਕਰਮਣ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ।

ਦੇਸ਼ ਦੀ ਰਾਜਧਾਨੀ ਵਿਚ ਪਿਛਲੇ ਸੱਤ ਦਿਨਾਂ ਤੋਂ 10 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਪ੍ਰਸ਼ਾਸਨ ਨੇ ਤਿੰਨ ਹਫਤੇ ਪਹਿਲਾਂ ਸ਼ਹਿਰ ਵਿੱਚ ਲਾਗ ਦੇ 334 ਮਾਮਲਿਆਂ ਦੀ ਪੁਸ਼ਟੀ ਕੀਤੀ ਸੀ, ਜੋ ਮਾਰਚ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਵੱਧ ਸੰਕਰਮਣ ਦੇ ਕੇਸ ਹਨ।

ਬੀਜਿੰਗ ਸਰਕਾਰ ਦੇ ਬੁਲਾਰੇ ਸ਼ੁ ਹੇਜਿਅਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਥਿਤੀ ਨਿਯੰਤਰਣ ਵਿੱਚ ਹੈ ਅਤੇ ਇਹ ਨਿਰੰਤਰ ਸੁਧਰ ਰਹੀ ਹੈ। ਬੀਜਿੰਗ ਤੋਂ ਬਾਹਰ ਛੇ ਨਵੇਂ ਕੇਸ ਸਾਹਮਣੇ ਆਏ ਹਨ। ਇਹ ਛੇ ਲੋਕ ਵਿਦੇਸ਼ ਤੋਂ ਵਾਪਸ ਪਰਤੇ ਹਨ।

ਗਾਨਸੂ ਸੂਬੇ ਵਿੱਚ ਤਿੰਨ ਮਰੀਜ਼ ਪਾਏ ਗਏ ਹਨ। ਚੀਨ ਵਿਚ ਕੋਰੋਨਾ ਵਾਇਰਸ ਦੇ ਕੁੱਲ 83,553 ਕੇਸ ਹੋਏ ਸਨ, ਜਿਨ੍ਹਾਂ ਵਿਚੋਂ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ ਉਹ ਲੋਕ ਸ਼ਾਮਲ ਨਹੀਂ ਹਨ ਜੋ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ, ਪਰੰਤੂ ਲਾਗ ਦੇ ਕੋਈ ਲੱਛਣ ਨਹੀਂ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ