RSF 2021: Press Freedom ਦੇ ‘ਹਮਲਾਵਰਾਂ’ ਦੀ ਸੂਚੀ 'ਚ ਸ਼ਾਮਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਿਪੋਰਟਰਜ਼ ਵਿਦਾਉਟ ਬਾਰਡਰਜ਼ ਦੀ ਗੈਲਰੀ ਦੇ 37 ਚੇਹਰਿਆਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੇਹਰਾ ਵੀ ਸ਼ਾਮਲ।

Indian PM Narendra Modi

ਦੁਨਿਆ ਭਰ ਵਿਚ ਪੱਤਰਕਾਰਾਂ (Journalists) ਦੀ ਅਜ਼ਾਦੀ ਅਤੇ ਉਨ੍ਹਾਂ ਦੇ ਹੱਕਾਂ (Freedom and Rights) ਲਈ ਕੰਮ ਕਰਨ ਵਾਲੀ ਸੰਸਥਾ ‘ਰਿਪੋਰਟਰਜ਼ ਵਿਦਾਉਟ ਬਾਰਡਰਜ਼’ (Reporters without Borders) ਨੇ ਉਨ੍ਹਾਂ ਰਾਜਾਂ ਅਤੇ ਸਰਕਾਰਾਂ ਦੇ ਪ੍ਰਮੁੱਖਾਂ (Heads of State of Government) ਦੇ ਨਾਮ ਪ੍ਰਕਾਸ਼ਤ ਕੀਤੇ ਹਨ, ਜੋ ਨਿਰੰਤਰ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ (Who constantly attacking Freedom of Press) ਕਰ ਰਹੇ ਹਨ। ਸੰਸਥਾ ਨੇ ਇਸ ਨੂੰ ‘ਗ੍ਰਿਮ ਪੋਰਟਰੇਟ ਦੀ ਗੈਲਰੀ’ (Gallery of Grim Portraits) ਨਾਮ ਦਿੱਤਾ ਹੈ, ਜਿਸ ਦਾ ਮਤਲਬ  ਨਿਰਾਸ਼ਾ ਵਧਾਉਣ ਵਾਲੇ ਚਿਹਰਿਆਂ ਦੀ ਗੈਲਰੀ। ਇਸ ਗੈਲਰੀ ਵਿਚ 37 ਰਾਜਾਂ ਅਤੇ ਸਰਕਾਰਾਂ ਦੇ ਪ੍ਰਮੁੱਖਾਂ ਦਾ ਨਾਮ ਸ਼ਾਮਲ ਹੈ।

ਹੋਰ ਪੜ੍ਹੋ: J&K ਵਿਧਾਨ ਸਭਾ ’ਚ 5 ਸੀਟਾਂ ਸਿੱਖ ਮੈਂਬਰਾਂ ਲਈ ਰਾਖਵੀਂਆਂ ਰੱਖੇ ਹੱਦਬੰਦੀ ਕਮਿਸ਼ਨ : ਅਕਾਲੀ ਦਲ

ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੂੰ ਆਰਐਸਐਫ (RSF) ਵੀ ਕਿਹਾ ਜਾਂਦਾ ਹੈ ਕਿਉਂਕਿ ਫ੍ਰੈਂਚ ਵਿੱਚ ਇਸਦਾ ਨਾਮ ਰਿਪੋਰਟਰਸ ਸਨ ਫ੍ਰੈਂਟੀ ਹੈ। ਇਸ ਗੈਲਰੀ ਦੇ 37 ਚੇਹਰਿਆਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Indian PM Narendra Modi) ਦਾ ਚੇਹਰਾ ਵੀ ਸ਼ਾਮਲ ਹੈ। ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਦੇ ਨੇਤਾ ਅਤੇ ਮੰਤਰੀ (BJP Leaders) ਅਜਿਹੀਆਂ ਖਬਰਾਂ ਨੂੰ ਪੱਖਪਾਤੀ ਕਰਾਰ ਦਿੰਦੇ ਹੋਏ ਕਹਿੰਦੇ ਹਨ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ (Democracy) ਹੈ, ਜਿਥੇ ਪ੍ਰੈਸ ਨੂੰ ਆਲੋਚਨਾ ਕਰਨ ਦੀ ਪੂਰੀ ਆਜ਼ਾਦੀ ਹੈ। ਹਾਲਾਂਕਿ, ਪੱਤਰਕਾਰਾਂ ਅਤੇ ਵਿਰੋਧੀ ਧਿਰਾਂ ਵਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਮੋਦੀ ਸਰਕਾਰ ਪੱਤਰਕਾਰਾਂ ’ਤੇ ਆਪਣਾ ਸ਼ਿਕੰਜਾ ਕੱਸਦੀ ਜਾ ਰਹੀ ਹੈ।

ਹੋਰ ਪੜ੍ਹੋ: ਕੈਬਨਿਟ ਵਿਸਥਾਰ ਤੋਂ ਪਹਿਲਾਂ ਵੱਡਾ ਬਦਲ, ਰਾਸ਼ਟਰਪਤੀ ਨੇ ਬਦਲੇ 8 ਸੂਬਿਆਂ ਦੇ ਰਾਜਪਾਲ 

ਇਸ ਸੰਸਥਾ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰੈਸ ਆਜ਼ਾਦੀ ਦੇ ਹਮਲਾਵਰਾਂ ਦੀ ਗੈਲਰੀ ਵਿਚ ਕੁਝ ਨਵੇਂ ਚੇਹਰੇ ਸ਼ਾਮਲ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਦੋ ਔਰਤਾਂ ਅਤੇ ਇਕ ਯੂਰਪੀਅਨ ਚੇਹਰਾ ਵੀ ਸ਼ਾਮਲ ਹੋਇਆ ਹੈ।  ਆਖਰੀ ਵਾਰ ਅਜਿਹੀ ਗੈਲਰੀ ਪੰਜ ਸਾਲ ਪਹਿਲਾਂ 2016 ਵਿਚ ਪ੍ਰਕਾਸ਼ਤ ਕੀਤੀ ਗਈ ਸੀ। ਸੰਸਥਾ ਦਾ ਕਹਿਣਾ ਹੈ ਕਿ ਇਸ ਗੈਲਰੀ ਵਿਚ ਉਹ ਸਰਕਾਰ ਮੁੱਖੀ ਸ਼ਾਮਲ ਹਨ, ਜੋ ਸੈਂਸਰਸ਼ਿਪ (Censorship) ਦਾ ਤਰੀਕਾ ਅਪਣਾਉਂਦੇ ਹਨ, ਆਪਣੀ ਮਰਜ਼ੀ ਨਾਲ ਪੱਤਰਕਾਰਾਂ ਨੂੰ ਕੈਦ ਕਰਵਾਉਂਦੇ ਹਨ ਜਾਂ ਉਨ੍ਹਾਂ ’ਤੇ ਹਮਲਾ ਕਰਵਾਉਂਦੇ ਹਨ।

ਇਹ ਸਭ ਅਕਸਰ ਅਸਿੱਧੇ ਢੰਗ ਨਾਲ ਕੀਤਾ ਜਾਂਦਾ ਹੈ, ਜਿਸਦਾ ਉਦੇਸ਼ ਪ੍ਰੈਸ ਦੀ ਆਜ਼ਾਦੀ ਨੂੰ ਰੋਕਣਾ ਹੁੰਦਾ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਕਰਨ ਵਾਲੇ ਨੇਤਾਵਾਂ ਵਿਚੋਂ ਇਕ ਤਿਹਾਈ ਨੇਤਾ ਏਸ਼ੀਆ ਪੈਸੀਫਿਕ ਖੇਤਰ (Asia Pacific Region) ਦੇ ਹਨ, ਜਿਨ੍ਹਾਂ ਦੀ ਉਮਰ 65-66 ਸਾਲ ਹੈ। ਇਸ ਗੈਲਰੀ ਵਿਚਲੇ ਨਵੇਂ ਚੇਹਰਿਆਂ ਵਿਚ ਸਊਦੀ ਅਰਬ (Saudi Arabia) ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ (Prince Mohammed Bin Salman) ਵੀ ਸ਼ਾਮਲ ਹਨ, ਜੋ ਪ੍ਰੈਸ ਦੀ ਆਜ਼ਾਦੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ। ਰਿਪੋਰਟਰਸ ਵਿਦਾਉਟ ਬਾਰਡਰਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਊਦੀ ਸਰਕਾਰ ਜਾਸੂਸੀ, ਡਰਾਉਣਾ-ਧਮਕਾਉਣਾ, ਜੇਲ੍ਹ ਅਤੇ ਕਤਲ ਸਮੇਤ ਹਰ ਕਿਸਮ ਦੀਆਂ ਚਾਲਾਂ ਦੀ ਵਰਤੋਂ ਕਰਦੀ ਹੈ।

ਹੋਰ ਪੜ੍ਹੋ: 'ਕੋਰੋਨਾ ਮ੍ਰਿਤਕ ਦੇ ਪਰਿਵਾਰ ਨੂੰ 2500 ਰੁਪਏ ਮਹੀਨਾ ਪੈਨਸ਼ਨ ਦੇਵੇਗੀ ਕੇਜਰੀਵਾਲ ਸਰਕਾਰ'

ਇਸ ਸੂਚੀ ਵਿਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਵੀ ਸ਼ਾਮਲ ਹਨ, ਜਿਨ੍ਹਾਂ ਨੇ ਮਹਾਂਮਾਰੀ ਦੌਰਾਨ “ਪੱਤਰਕਾਰਾਂ ਵਿਰੁੱਧ ਜ਼ਹਿਰੀਲੇ ਭਾਸ਼ਣ ਦਿੱਤੇ।” ਇਸ ਸੂਚੀ ਵਿਚ ਦੋਵੇਂ ਔਰਤਾਂ ਏਸ਼ੀਆਈ ਦੇਸ਼ਾਂ ਦੀਆਂ ਹਨ, ਪਹਿਲੀ ਕੈਰੀ ਲਾਮ (Carrie Lam), ਜੋ ਚੀਨ ਦੇ ਆਦੇਸ਼ਾਂ ਹੇਠ ਹਾਂਗ ਕਾਂਗ (HongKong) ’ਤੇ ਰਾਜ ਕਰ ਰਹੀ ਹੈ ਅਤੇ ਲਗਾਤਾਰ ਮੀਡੀਆ ਨੂੰ ਦਬਾ ਰਹੀ ਹੈ। ਦੂਜਾ ਨਾਮ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Bangladesh PM Shiekh Hasina) ਦਾ ਹੈ, ਉਸਦੇ ਸ਼ਾਸਨਕਾਲ ਵਿਚ ਪਿਛਲੇ ਤਿੰਨ ਸਾਲਾਂ ਤੋਂ 70 ਤੋਂ ਵੱਧ ਪੱਤਰਕਾਰਾਂ ਅਤੇ ਬਲਾਗਰਾਂ ’ਤੇ ਅਪਰਾਧਿਕ ਮੁਕੱਦਮੇ ਚਲਾਏ ਜਾ ਰਹੇ ਹਨ।