28 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹੋਇਆ ਲਾਪਤਾ, ਤਲਾਸ਼ੀ ਮੁਹਿੰਮ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲਾਪਤਾ ਹੋਣ ਤੋਂ ਪਹਿਲਾਂ ਜਹਾਜ਼ ਪਲਾਣਾ ਹਵਾਈ ਅੱਡੇ ਤੋਂ ਲਗਪਗ 10 ਕਿਲੋਮੀਟਰ ਦੀ ਦੂਰੀ 'ਤੇ ਸੀ, ਜਿਥੇ ਇਹ ਲੈਂਡ ਹੋਣਾ ਸੀ।

The plane carrying 28 people went missing, the search operation continued

ਮਾਸਕੋ: ਰੂਸ ਦੇ ਦੂਰ ਪੂਰਬੀ ਖੇਤਰ ਕਾਮਚੱਟਕਾ ਵਿੱਚ ਮੰਗਲਵਾਰ ਨੂੰ 28 ਵਿਅਕਤੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼  ਲਾਪਤਾ ਹੋ ਗਿਆ। ਸਥਾਨਕ ਐਮਰਜੈਂਸੀ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਜਹਾਜ਼ ਪੈਟਰੋਪੈਲੋਵਸਕ-ਕਾਮਚੈਟਸਕੀ ਸ਼ਹਿਰ ਤੋਂ ਪਲਾਣਾ ਪਿੰਡ ਜਾ ਰਿਹਾ ਸੀ, ਜਿਸ ਵਿੱਚ 22 ਯਾਤਰੀ ਅਤੇ ਛੇ ਚਾਲਕ ਦਲ ਦੇ ਮੈਂਬਰ ਸਵਾਰ ਸਨ।

ਏਅਰਕਰਾਫਟ ਨੰਬਰ ਏਐਨ 26 ਸੰਪਰਕ ਟੁੱਟਣ ਨਾਲ ਤੋਂ ਬਾਅਦ ਲਾਪਤਾ ਹੈ  ਅਤੇ ਰਾਡਾਰ ਤੋਂ ਬਾਹਰ ਵੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਹੋਏ ਜਹਾਜ਼ ਦੇ ਸਬੰਧ ਵਿੱਚ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਸਰਚ ਅਭਿਆਨ ਚੱਲ ਰਿਹਾ ਹੈ। 

ਜਾਣਕਾਰੀ ਅਨੁਸਾਰ ਲੈਂਡਿੰਗ ਤੋਂ ਠੀਕ ਪਹਿਲਾਂ ਜਹਾਜ਼ ਦਾ ਸੰਪਰਕ ਟੁੱਟ ਗਿਆ  ਤੇ ਉਸ ਤੋਂ ਬਾਅਦ ਜਹਾਜ਼ ਲਾਪਤਾ ਹੈ ਅਤੇ ਹੁਣ ਉਸਦੀ ਭਾਲ ਲਈ ਦੋ ਹੈਲੀਕਾਪਟਰ ਅਤੇ ਇਕ ਜਹਾਜ਼ ਭੇਜਿਆ ਗਿਆ ਹੈ, ਜੋ ਜਹਾਜ਼ ਦੇ ਰਸਤੇ ਦੀ ਚੰਗੀ ਤਰ੍ਹਾਂ ਜਾਂਚ ਕਰਨਗੇ।  ਲਾਪਤਾ ਹੋਣ ਤੋਂ ਪਹਿਲਾਂ ਜਹਾਜ਼ ਪਲਾਣਾ ਹਵਾਈ ਅੱਡੇ ਤੋਂ ਲਗਪਗ 10 ਕਿਲੋਮੀਟਰ ਦੀ ਦੂਰੀ 'ਤੇ ਸੀ, ਜਿਥੇ ਇਹ ਲੈਂਡ ਹੋਣਾ ਸੀ।