ਇਹ ਹੈ 'ਦੁਨੀਆ ਦਾ ਸਭ ਤੋਂ ਜ਼ਹਿਰੀਲਾ ਬਗੀਚਾ', ਜਿੱਥੇ ਸਾਹ ਲੈਂਦਿਆਂ ਹੀ ਬੇਹੋਸ਼ ਹੋ ਜਾਂਦੇ ਨੇ ਲੋਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹ ਜ਼ਹਿਰੀਲਾ ਬਗੀਚਾ ਇੰਗਲੈਂਡ ਦੇ ਨੌਰਥਬਰਲੈਂਡ ਕਾਉਂਟੀ ਦੇ ਐਲਨਵਿਕ ਵਿਚ ਸਥਿਤ ਹੈ।

The Poison Garden


ਲੰਡਨ: ਸੋਸ਼ਲ ਮੀਡੀਆ ਅਜਿਹੀ ਸਮੱਗਰੀ ਨਾਲ ਭਰਿਆ ਹੋਇਆ ਹੈ ਜੋ ਜਾਣਕਾਰੀ ਭਰਪੂਰ, ਹੈਰਾਨ ਕਰਨ ਵਾਲੀ ਅਤੇ ਡਰਾਉਣੀ ਹੁੰਦੀ ਹੈ। ਹਰ ਰੋਜ਼ ਯੂਜ਼ਰ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣੇ ਰਚਨਾਤਮਕ ਵਿਚਾਰਾਂ ਅਤੇ ਦਿਲਚਸਪ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ।

The Poison Garden

ਇੰਗਲੈਂਡ ਦੀ ਇਕ ਤਸਵੀਰ ਇਹਨੀਂ ਦਿਨੀਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ, ਇਹ ਤਸਵੀਰ ਦੁਨੀਆਂ ਦੇ ਸਭ ਤੋਂ ਜ਼ਹਿਰੀਲੇ ਬਚੀਗੇ ਦੀ ਹੈ, ਜਿਸ ਵਿਚ 100 ਤੋਂ ਵੱਧ ਕਿਸਮ ਦੇ ਖਤਰਨਾਕ ਪੌਦੇ ਹਨ। ਇਹ ਫੋਟੋ 25 ਜੂਨ ਨੂੰ ਟਵਿੱਟਰ 'ਤੇ ਸਾਹਮਣੇ ਆਈ ਸੀ ਅਤੇ ਉਦੋਂ ਤੋਂ ਹੀ ਵਾਇਰਲ ਹੋ ਰਹੀ ਹੈ।

The Poison Garden

ਇਹ ਜ਼ਹਿਰੀਲਾ ਬਗੀਚਾ ਇੰਗਲੈਂਡ ਦੇ ਨੌਰਥਬਰਲੈਂਡ ਕਾਉਂਟੀ ਦੇ ਐਲਨਵਿਕ ਵਿਚ ਸਥਿਤ ਹੈ। ਬਾਗ ਦੇ ਐਂਟਰੀ ਗੇਟ 'ਤੇ ਲੋਹੇ ਦਾ ਇਕ ਵੱਡਾ ਗੇਟ ਹੈ, ਜਿੱਥੇ ਸੈਲਾਨੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਉਹ ਫੁੱਲਾਂ ਨੂੰ ਤੋੜਨ ਜਾਂ ਸੁਗੰਧ ਨਾ ਲੈਣ।

The Poison Garden

ਬਾਗ ਦੇ ਅਧਿਕਾਰੀਆਂ ਅਨੁਸਾਰ ਲਗਭਗ 600,000 ਲੋਕ ਹਰ ਸਾਲ ਬਾਗ ਦਾ ਦੌਰਾ ਕਰਦੇ ਹਨ ਅਤੇ ਉਹਨਾਂ ਨੂੰ ਸਿਰਫ ਗਾਈਡਡ ਟੂਰ ਲੈਣ ਦੀ ਇਜਾਜ਼ਤ ਹੈ ਪਰ ਚੇਤਾਵਨੀਆਂ ਦੇ ਬਾਵਜੂਦ ਕੁਝ ਲੋਕ ਇਹਨਾਂ ਮਾਰੂ ਪੌਦਿਆਂ ਤੋਂ ਨਿਕਲਣ ਵਾਲੀ ਜ਼ਹਿਰੀਲੀ ਬਦਬੂ ਤੋਂ ਬੇਹੋਸ਼ ਹੋ ਜਾਂਦੇ ਹਨ। ਸੈਲਾਨੀਆਂ ਤੋਂ ਇਲਾਵਾ ਦੁਨੀਆ ਭਰ ਦੇ ਬਨਸਪਤੀ ਵਿਗਿਆਨੀ ਵੀ ਜ਼ਹਿਰੀਲੇ ਪੌਦਿਆਂ ਨੂੰ ਦੇਖਣ ਲਈ ਬਾਗ ਦਾ ਦੌਰਾ ਕਰਦੇ ਹਨ।