Dubai News : ਯਮਨ ਦੇ ਨੇੜੇ ਲਾਲ ਸਾਗਰ 'ਚ ਜਹਾਜ਼ ਉਤੇ ਗੋਲੀਬਾਰੀ
Dubai News : ਰਾਕੇਟ ਨਾਲ ਚੱਲਣ ਵਾਲੇ ਗ੍ਰੇਨੇਡਾਂ ਨਾਲ ਹਮਲਾ
Dubai News in Punjabi : ਯਮਨ ਦੇ ਤੱਟ ਨੇੜੇ ਲਾਲ ਸਾਗਰ ’ਚ ਐਤਵਾਰ ਨੂੰ ਹਥਿਆਰਬੰਦ ਵਿਅਕਤੀਆਂ ਨੇ ਇਕ ਜਹਾਜ਼ ਉਤੇ ਗ੍ਰੇਨੇਡ ਵਾਲੇ ਰਾਕੇਟਾਂ ਨਾਲ ਹਮਲਾ ਕਰ ਦਿਤਾ। ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਜੋ ਕਿ ਇਜ਼ਰਾਈਲ-ਹਮਾਸ ਜੰਗ, ਈਰਾਨ-ਇਜ਼ਰਾਈਲ ਜੰਗ ਅਤੇ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਵਲੋਂ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਮੱਧ ਪੂਰਬ ਵਿਚ ਵਧੇ ਹੋਏ ਤਣਾਅ ਵਿਚਕਾਰ ਹੋਇਆ ਹੈ।
ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਪਰੇਸ਼ਨ ਸੈਂਟਰ ਨੇ ਕਿਹਾ ਕਿ ਜਹਾਜ਼ ਉਤੇ ਹਥਿਆਰਬੰਦ ਸੁਰੱਖਿਆ ਟੀਮ ਨੇ ਗੋਲੀਬਾਰੀ ਕੀਤੀ ਹੈ ਅਤੇ ਸਥਿਤੀ ਜਾਰੀ ਹੈ। ਅਧਿਕਾਰੀ ਜਾਂਚ ਕਰ ਰਹੇ ਹਨ। ਸਮੁੰਦਰੀ ਸੁਰੱਖਿਆ ਫਰਮ ਅੰਬਰੇ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਲਾਲ ਸਾਗਰ ਵਿਚ ਉੱਤਰ ਵਲ ਜਾ ਰਹੇ ਇਕ ਵਪਾਰੀ ਜਹਾਜ਼ ਉਤੇ ਹਮਲਾ ਕੀਤਾ ਗਿਆ। ਇਸ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਹਮਲਾ ਜਾਰੀ ਹੈ।
ਯਮਨ ਦੇ ਹੂਤੀ ਵਿਦਰੋਹੀਆਂ ਨੇ ਖੇਤਰ ਵਿਚ ਵਪਾਰਕ ਅਤੇ ਫੌਜੀ ਜਹਾਜ਼ਾਂ ਉਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ, ਜਿਸ ਨੂੰ ਸਮੂਹ ਦੀ ਲੀਡਰਸ਼ਿਪ ਨੇ ਗਾਜ਼ਾ ਪੱਟੀ ਵਿਚ ਹਮਾਸ ਵਿਰੁਧ ਇਜ਼ਰਾਈਲ ਦੇ ਹਮਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਦਸਿਆ ਹੈ।
ਨਵੰਬਰ 2023 ਅਤੇ ਜਨਵਰੀ 2025 ਦੇ ਵਿਚਕਾਰ, ਹੂਤੀ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ 100 ਤੋਂ ਵੱਧ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ, ਉਨ੍ਹਾਂ ’ਚੋਂ ਦੋ ਡੁੱਬ ਗਏ ਅਤੇ ਚਾਰ ਮਲਾਹ ਮਾਰੇ ਗਏ ਸਨ। ਇਸ ਨਾਲ ਲਾਲ ਸਾਗਰ ਲਾਂਘੇ ਰਾਹੀਂ ਵਪਾਰ ਦੇ ਪ੍ਰਵਾਹ ਨੂੰ ਬਹੁਤ ਘੱਟ ਕਰ ਦਿਤਾ ਗਿਆ ਹੈ, ਜਿਸ ਵਿਚ ਆਮ ਤੌਰ ਉਤੇ ਸਾਲਾਨਾ 1 ਟ੍ਰਿਲੀਅਨ ਡਾਲਰ ਦਾ ਮਾਲ ਆਉਂਦਾ ਹੈ।
(For more news apart from Ship fired upon in the Red Sea near Yemen News in Punjabi, stay tuned to Rozana Spokesman)