ਤਾਲਿਬਾਨ ਨੇ ਕੀਤੀ ਅਫ਼ਗਾਨਿਸਤਾਨ ‘ਚ ਸਰਕਾਰ ਦੇ ਮੀਡੀਆ ਮੁਖੀ ਦੀ ਹੱਤਿਆ
ਮਿਨਾਪਾਲ ਨੇ ਇਸ ਤੋਂ ਪਹਿਲਾਂ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਪ ਰਾਸ਼ਟਰਪਤੀ ਦੇ ਬੁਲਾਰੇ ਵਜੋਂ ਕੰਮ ਕੀਤਾ ਹੈ।
Afghan head of government media department assassinated by Taliban
ਅਫ਼ਗਾਨਿਸਤਾਨ - ਤਾਲਿਬਾਨ ਲੜਾਕਿਆਂ ਨੇ ਸ਼ੁੱਕਰਵਾਰ ਦੁਪਹਿਰ ਨੂੰ ਅਫਗਾਨ ਸਰਕਾਰ ਦੇ ਮੀਡੀਆ ਮੁਖੀ ਦਵਾ ਖਾਨ ਮਿਨਾਪਾਲ ਦੀ ਹੱਤਿਆ ਕਰ ਦਿੱਤੀ ਹੈ। ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਮੀਰਵਾਇਜ਼ ਸਟੈਂਕਜ਼ਈ ਨੇ ਦੱਸਿਆ ਕਿ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਸ਼ੁੱਕਰਵਾਰ ਨੂੰ ਡੇਢ ਵਜੇ ਨਮਾਜ਼ ਦੌਰਾਨ ਸਰਕਾਰੀ ਮੀਡੀਆ ਅਤੇ ਸੂਚਨਾ ਕੇਂਦਰ ਦੇ ਨਿਰਦੇਸ਼ਕ ਦਵਾ ਖਾਨ ਮਿਨਾਪਾਲ ਦੀ ਹੱਤਿਆ ਕਰ ਦਿੱਤੀ।
ਮਿਨਾਪਾਲ ਨੇ ਇਸ ਤੋਂ ਪਹਿਲਾਂ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਪ ਰਾਸ਼ਟਰਪਤੀ ਦੇ ਬੁਲਾਰੇ ਵਜੋਂ ਕੰਮ ਕੀਤਾ ਹੈ। ਤਾਲਿਬਾਨ ਧੜੇ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਲੜਾਕਿਆਂ ਨੇ ਦਵਾ ਖਾਨ ਦੀ ਹੱਤਿਆ ਕੀਤੀ ਹੈ। ਅਫਗਾਨ ਮੀਡੀਆ ਹਾਊਸ ਟੋਲੋ ਨਿਊਜ਼ ਨੇ ਉਸ ਕਾਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਜਿਸ ਵਿਚ ਮਿਨਾਪਾਲ ਹਮਲੇ ਦੇ ਸਮੇਂ ਮੌਜੂਦ ਸੀ।