Telegram ਦੇ CEO ਨੇ ਅਪਣੇ ’ਤੇ ਲੱਗੇ ਦੋਸ਼ਾਂ ਨੂੰ ਕੀਤਾ ਖਾਰਜ ,ਗ੍ਰਿਫ਼ਤਾਰੀ ਮਗਰੋਂ ਪਹਿਲੀ ਵਾਰ ਜਨਤਕ ਤੌਰ ’ਤੇ ਬੋਲੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਕੋਈ ਵਿਅਕਤੀ ਕਦੇ ਵੀ ਡਿਵਾਈਸ ਨਹੀਂ ਬਣਾਵੇਗਾ ਜੇ ਉਸ ਨੂੰ ਅਪਣੇ ਉਪਕਰਣਾਂ ਦੀ ਸੰਭਾਵਤ ਦੁਰਵਰਤੋਂ ਲਈ ਜਵਾਬਦੇਹ ਠਹਿਰਾਇਆ ਜਾਵੇ

Telegram CEO Pavel Durov

Telegram CEO : ਟੈਲੀਗ੍ਰਾਮ ਦੇ ਸੰਸਥਾਪਕ ਅਤੇ ਸੀ.ਈ.ਓ. ਪਾਵੇਲ ਦੁਰੋਵ ਨੇ ਫਰਾਂਸ ’ਚ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ’ਤੇ ਬੋਲਦੇ ਹੋਏ ਅਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

 ਦੁਰੋਵ ਨੂੰ ਅਗੱਸਤ ਦੇ ਅਖੀਰ ਵਿਚ ਟੈਲੀਗ੍ਰਾਮ ’ਤੇ ਅਪਰਾਧਕ ਗਤੀਵਿਧੀਆਂ ਦੀ ਇਜਾਜ਼ਤ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਵੀਰਵਾਰ ਰਾਤ ਨੂੰ ਇਕ ਟੈਲੀਗ੍ਰਾਮ ਪੋਸਟ ਵਿਚ ਉਨ੍ਹਾਂ ਨੇ ਫਰਾਂਸ ਵਿਚ ਅਪਣੇ ਵਿਰੁਧ ਲੱਗੇ ਦੋਸ਼ਾਂ ਦਾ ਬਚਾਅ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।

 ਪੋਸਟ ’ਚ ਕਿਹਾ ਗਿਆ ਹੈ, ‘‘ਜੇ ਕੋਈ ਤੀਜੀ ਧਿਰ ਕਿਸੇ ਮੰਚ ’ਤੇ ਅਪਰਾਧਕ ਗਤੀਵਿਧੀਆਂ ’ਚ ਸ਼ਾਮਲ ਹੈ ਤਾਂ ਪੁਰਾਣੇ ਕਾਨੂੰਨਾਂ ਦੀ ਵਰਤੋਂ ਕਰ ਕੇ ਅਪਣੇ ਸੀ.ਈ.ਓ. ਨੂੰ ਦੋਸ਼ੀ ਠਹਿਰਾਉਣਾ ਗਲਤ ਹੈ। ਤਕਨਾਲੋਜੀ ਦਾ ਵਿਕਾਸ ਕਰਨਾ ਵੈਸੇ ਵੀ ਮੁਸ਼ਕਲ ਹੈ। ਕੋਈ ਵਿਅਕਤੀ ਕਦੇ ਵੀ ਡਿਵਾਈਸ ਨਹੀਂ ਬਣਾਵੇਗਾ ਜੇ ਉਸ ਨੂੰ ਅਪਣੇ ਉਪਕਰਣਾਂ ਦੀ ਸੰਭਾਵਤ ਦੁਰਵਰਤੋਂ ਲਈ ਜਵਾਬਦੇਹ ਠਹਿਰਾਇਆ ਜਾਵੇ।’’

ਉਨ੍ਹਾਂ ਕਿਹਾ, ‘‘ਇਸ ਲਈ ਮੈਂ ਇਹ ਯਕੀਨੀ ਬਣਾਉਣਾ ਅਪਣਾ ਨਿੱਜੀ ਟੀਚਾ ਬਣਾਇਆ ਹੈ ਕਿ ਅਸੀਂ ਇਸ ਸਬੰਧ ਵਿਚ ਮਹੱਤਵਪੂਰਨ ਸੁਧਾਰ ਕਰੀਏ। ਅਸੀਂ ਪਹਿਲਾਂ ਹੀ ਅੰਦਰੂਨੀ ਤੌਰ ’ਤੇ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ ਅਤੇ ਮੈਂ ਜਲਦੀ ਹੀ ਇਸ ਸਬੰਧ ’ਚ ਹੋਈ ਪ੍ਰਗਤੀ ਬਾਰੇ ਤੁਹਾਡੇ ਨਾਲ ਹੋਰ ਜਾਣਕਾਰੀ ਸਾਂਝੀ ਕਰਾਂਗਾ।’’