New Zealand News: ਨਿਊਜ਼ੀਲੈਂਡ ’ਚ ਪੰਜਾਬੀ ਬੋਲਣ ਵਾਲਿਆਂ ਦੀ ਤੇਜ਼ੀ ਨਾਲ ਵਧੀ ਗਿਣਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

New Zealand News: ਪੰਜਾਬੀ ਭਾਸ਼ਾ ਪਹਿਲੀਆਂ 10 ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ’ਚ ਸ਼ਾਮਲ

The number of Punjabi speakers in New Zealand has increased rapidly

 

New Zealand News: ਨਿਊਜ਼ੀਲੈਂਡ ਵਿੱਚ 2023 ਦੀ ਹੋਈ ਮਰਦਮਸ਼ੁਮਾਰੀ ਦੇ ਅੰਕੜੇ ਆਉਣੇ ਸ਼ੁਰੂ ਹੋ ਗਏ ਹਨ। ਪਹਿਲੇ ਦੌਰ ਦੇ ਆਏ ਅੰਕੜਿਆਂ ਨਾਲ ਜਿੱਥੇ ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ ਰਉੱਥੇ ਹੀ ਨਿਊਜ਼ੀਲੈਂਡ ਵਸਦੈ ਪੰਜਾਬੀ ਬੋਲਦੇ ਭਾਈਚਾਰੇ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ। ਕਿਉਂਕਿ ਨਿਊਜ਼ੀਲੈਂਡ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ।

ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਵਸਦੇ ਭਾਰਤੀ ਹੁਣ ਤੀਜੇ ਨੰਬਰ ਉੱਤੇ ਆ ਗਏ ਹਨ ਤੇ ਇਨ੍ਹਾਂ ਦੀ ਗਿਣਤੀ 5.8 ਫੀਸਦ (292,092) ਹੈ ਜਦੋਂਕਿ ਪਹਿਲੇ ਨੰਬਰ ਉੱਤੇ ਯੂਰਪੀਅਨ ਲੋਕ 62.1 ਫ਼ੀਸਦ (30,99,858) ਦੂਜੇ ਨੰਬਰ ਉੱਤੇ ਮੂਲ ਨਿਵਾਸੀ ਮਾਓਰੀ ਲੋਕ 17.8 ਫ਼ੀਸਦੀ 8,87,493 ਤੀਜੇ ਨੰਬਰ ਉੱਤੇ ਭਾਰਤੀ, ਚੌਥੇ ਨੰਬਰ ਉੱਤੇ ਚਾਈਨੀਜ਼ (2,79,039) 5.6 ਫ਼ੀਸਦੀ ਅਤੇ ਪੰਜਵੇਂ ਨੰਬਰ ਉੱਤੇ ਮਾਸੋਅਨ 4.3 ਫ਼ੀਸਦੀ 2,13,069 ਲੋਕ ਨਿਊਜ਼ੀਲੈਂਡ ਵਿੱਚ ਵਸਦੇ ਹਨ।

ਨਿਊਜ਼ੀਲੈਂਡ ਵਿੱਚ ਇਸ ਸਮੇਂ 71.0 ਫ਼ੀ,ਜੀ ਸੋਤ ਇੱਛੋਂ ਜੇ ਡਨਮੇ ਅਚੇ 28.8 ਫ਼ੀਸਦੀ ਲੋਕ ਦੁਨੀਆ ਦੇ ਹੋਰਨਾਂ ਦੇਸ਼ਾਂ ਵਿੱਚ ਜਨਮੇ ਹੋਏ ਹਨ। ਜੇਕਰ ਗੱਲ ਪੰਜਾਬੀ ਦੀ ਕਰੀਏ ਤਾਂ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਪਹਿਲੀਆਂ 10 ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਆ ਗਈ ਹੈ। ਇੱਥੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ 45.1 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 9ਵੇਂ ਨੰਬਰ ਉੱਤੇ ਹੈ। ਇਸੇ ਤਰ੍ਹਾਂ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 5ਵੇਂ ਨੰਬਰ ਉੱਤੇ ਹੈ।