ਚਲਦੀ ਕਾਰ ਦੇ ਉੱਪਰ ਬੈਠਾ ਹਾਥੀ ਤੇ ਫਿਰ ਹੋਇਆ ਕੁੱਝ ਅਜਿਹਾ 

ਏਜੰਸੀ

ਖ਼ਬਰਾਂ, ਕੌਮਾਂਤਰੀ

35 ਸਾਲਾ ਡੂਅ ਨਾਂ ਦਾ ਇੱਕ ਹਾਥੀ ਨੈਸ਼ਨਲ ਪਾਰਕ ਦੀ ਸੜਕ 'ਤੇ ਸੈਰ ਕਰ ਰਿਹਾ ਸੀ, ਜਿਵੇਂ ਹੀ ਕਾਰ ਆਈ, ਉਸਨੇ ਕਾਰ ਉੱਪਰ ਬੈਠਣ ਦੀ ਕੋਸ਼ਿਸ਼ ਕੀਤੀ।

Elephant sit On Moving Car Viral Video

ਥਾਈਲੈਂਡ- ਖਾਓ ਯਾਈ ਨੈਸ਼ਨਲ ਪਾਰਕ ਵਿਚ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਕ ਹਾਥੀ ਚਲਦੀ ਕਾਰ ਦੇ ਉਪਰ ਬੈਠ ਗਿਆ। ਕਾਰ ਦਾ ਡਰਾਈਵਰ ਇੰਨਾ ਘਬਰਾ ਗਿਆ ਕਿ ਉਸਨੇ ਤੇਜ਼ ਰਫ਼ਤਾਰ ਨਾਲ ਕਾਰ ਨੂੰ ਚਲਾਇਆ, ਜਿਸ ਨਾਲ ਉਸਦੀ ਜਾਨ ਬਚ ਗਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਥਾਈਲੈਂਡ ਦੇ ਇਸ ਨੈਸ਼ਨਲ ਪਾਰਕ ਵਿਚ ਇਹ ਪਹਿਲੀ ਘਟਨਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। 35 ਸਾਲਾ ਡੂਅ ਨਾਂ ਦਾ ਇੱਕ ਹਾਥੀ ਨੈਸ਼ਨਲ ਪਾਰਕ ਦੀ ਸੜਕ 'ਤੇ ਸੈਰ ਕਰ ਰਿਹਾ ਸੀ, ਜਿਵੇਂ ਹੀ ਕਾਰ ਆਈ, ਉਸਨੇ ਕਾਰ ਉੱਪਰ ਬੈਠਣ ਦੀ ਕੋਸ਼ਿਸ਼ ਕੀਤੀ।

ਜਿਵੇਂ ਹੀ ਹਾਥੀ ਆਪਣਾ ਪੂਰਾ ਭਾਰ ਕਾਰ ਉੱਪਰ ਦਿੰਦਾ ਕਾਰ ਡਰਾਈਵਰ ਨੇ ਕਾਰ ਨੂੰ ਅੱਗੇ ਦੌੜਾ ਲਿਆ ਅਤੇ ਕਾਰ ਦੀ ਪਿੱਛੇ ਵਾਲੀ ਵਿੰਡਸ਼ੀਟ ਟੁੱਟੀ ਹੋਈ ਸੀ ਅਤੇ ਕਾਰ ਦਬੀ ਹੋਈ ਸੀ। ਲੋਕਲ ਰਿਪੋਰਟਰ ਦੇ ਮੁਤਾਬਕ ਘਟਨਾ ਤੋਂ ਬਾਅਦ ਪਾਰਤ ਅਧਿਕਾਰੀਆਂ ਨੇ ਟੂਰਿਸਟ ਨੂੰ ਦੱਸਿਆ ਕਿ ਅਜਿਹੀ ਸਥਿਤੀ ਹੋਣ 'ਤੇ ਕੀ ਕਰਨਾ ਚਾਹੀਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੇ ਤੁਸੀਂ ਕਾਰ ਚਲਾ ਰਹੇ ਹੋ ਅਤ ਤੁਹਾਡੇ ਸਾਹਮਣੇ ਹਾਥੀ ਆ ਜਾਵੇ ਤਾਂ ਤੁਸੀਂ ਬਾਹਰ ਆ ਕੇ ਤਸਵੀਰ ਕਲਿੱਕ ਨਾ ਕਰੋ ਕਾਰ ਦੇ ਅੰਦਰ ਹੀ ਬੈਠੇ ਰਹੋ।